-ਵਾਰਡ ਨੰਬਰ 47 ਵਿਚ ਡਾ.ਸ਼ਿਆਮਾ ਪ੍ਰਸ਼ਾਦ ਮੁਖਰਜੀ ਪਾਰਕ ਵਿਚ ਉਨ੍ਹਾਂ ਦੇ ਜਨਮ ਦਿਨ ਤੇ ਬੂਟੇ ਲਗਾਏ ਗਏ
ਫਗਵਾੜਾ (ਡਾ ਰਮਨ ) ਅਖੰਡ ਭਾਰਤ ਦਾ ਸੁਪਨਾ ਲੈ ਕਸ਼ਮੀਰ ਦੇ ਭਾਰਤ ਵਿਚ ਰਲਾਅ ਨੂੰ ਸਾਰਥਿਕ ਰੂਪ ਵਿਚ ਦੇਖਣ ਲਈ ਆਪਣੀ ਕੁਰਬਾਨੀ ਦੇਣ ਵਾਲੇ ਡਾ.ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਜਨਮ ਦਿਨ ਮੌਕੇ ਭਾਜਪਾ ਅਹੁਦੇਦਾਰ ਵੱਲੋਂ ਵਾਰਡ ਨੰਬਰ 47 ਵਿਚ ਸਾਬਕਾ ਕੌਂਸਲਰ ਨੀਤੂ ਦੁੱਗਲ,ਭਾਜਯੂਮੋਂ ਦੇ ਪ੍ਰਦੇਸ਼ ਸਕੱਤਰ ਅਸ਼ੋਕ ਦੁੱਗਲ ਦੀ ਅਗਵਾਈ ਵਿਚ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਪਾਰਕ ਵਿਚ ਬੂਟੇ ਲਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਨਮਨ ਕੀਤਾ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਦੇ ਚਿੱਤਰ ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਭਾਜਪਾ ਦੇ ਸੂਬਾ ਉਪ ਪ੍ਰਧਾਨ ਰਾਜੇਸ਼ ਬਾਘਾ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਬੂਟੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਡਾ.ਸਾਹਿਬ ਦੇ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਅਤੇ ਵਾਤਾਵਰਨ ਦੀ ਸੁਰੱਖਿਆ ਦੇ ਦੋਹਰੇ ਉਦੇਸ਼ ਨੂੰ ਲੈ ਕੇ ਦੁੱਗਲ ਪਰਿਵਾਰ ਵੱਲੋਂ ਕੀਤਾ ਗਿਆ ਉਪਰਾਲਾ ਸਲਾਹੁਣਯੋਗ ਹੈ। ਬਾਘਾ ਨੇ ਕਿਹਾ ਕਿ ਕੇਂਦਰ ਵਿਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲਣ ਵਾਲੀ ਐਨਡੀਏ ਸਰਕਾਰ ਵੱਲੋਂ ਕਸ਼ਮੀਰ ਮੁੱਦੇ ਨੂੰ ਲੈ ਕੇ ਡਾ. ਮੁਖਰਜੀ ਦੇ ਸੁਪਨੇ ਨੂੰ ਸਕਾਰਾ ਕਰਦੇ ਹੋਏ ਉਨ੍ਹਾਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਹੈ। ਬਾਘਾ ਨੇ ਕਿਹਾ ਕਿ ਪਹਿਲਾ ਇਹ ਕਿਹਾ ਕਰਦੇ ਸਨ ਕਿ ਜਹਾਂ ਹੁਏ ਬਲੀਦਾਨ ਮੁਖਰਜੀ ਵੋਹ ਕਸ਼ਮੀਰ ਹਮਾਰਾ ਹੈ ਅਤੇ ਹੁਣ ਮੋਦੀ ਸਰਕਾਰ ਵੱਲੋਂ ਧਾਰਾ 370 ਤੋੜਨ ਪਿੱਛੋਂ ਕਿਹਾ ਜਾਣਾ ਚਾਹੀਦਾ ਹੈ ਕਿ ‘ਜਹਾਂ ਹੁਏ ਬਲੀਦਾਨ ਮੁਖਰਜੀ ਵੋਹ ਕਸ਼ਮੀਰ ਹਮਾਰਾ ਹੈ ਅਤੇ ਸਾਰੇ ਦਾ ਸਾਰਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਵਿਚ ਦੋ ਵਿਧਾਨ ਅਤੇ ਦੋ ਨਿਸ਼ਾਨ ਦੀ ਪਰੰਪਰਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਬਾਘਾ ਨੇ ਕਿਹਾ ਕਿ ਮੋਦੀ ਸਾਹਿਬ ਨੇ ਹੁਣ ਖਾਣਾ ਹਿੰਦੁਸਤਾਨ ਦਾ ਅਤੇ ਗਾਨਾ ਪਾਕਿਸਤਾਨ ਵਾਲੇ ਸੁਰ
ਵੀ ਕਾਬੂ ‘ਚ ਕਰ ਲਏ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਭਦਰ ਸੇਨ ਦੁੱਗਲ,ਅਸ਼ੋਕ ਦੁੱਗਲ ਅਤੇ ਨੀਤੂ ਦੁੱਗਲ ਨੇ ਡਾ.ਮੁਖਰਜੀ ਦੇ ਚਰਨਾ ਵਿਚ ਨਮਨ ਕਰਦੇ ਕਿਹਾ ਕਿ ਹੁਣ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਦੀ ਧਾਰਨਾ ਸਹੀ ਮਾਅਨੇ ਵਿਚ ਇੱਕ ਬੱਟ ਬਿਰਖ ਦੇ ਰੂਪ ਵਿਚ ਸਾਰਥਿਕ ਹੋਈ ਹੈ। ਜਿਸ ਪੌਧੇ ਦੀ ਜੜਾਂ ਨੂੰ ਡਾ.ਮੁਖਰਜੀ ਨੇ ਆਪਣਾ ਖ਼ੂਨ ਨਾਲ ਸਿੰਜਿਆ ਸੀ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ,ਸਾਬਕਾ ਮੰਡਲ ਪ੍ਰਧਾਨ ਪੰਕਜ ਚਾਵਲਾ,ਸਾਬਕਾ ਕੌਂਸਲਰ ਅਨੂਰਾਗ ਮਾਨਖੰਡ,ਜਤਿਨ ਵੋਹਰਾ,ਮਾਸਟਰ ਹਰੀਸ਼ ਸ਼ਰਮਾ,ਚੌ.ਮਨਜੀਤ ਲਾਲ,ਸਰਿਤਾ ਸੂਦ,ਆਸ਼ੂ ਪੁਰੀ,ਨਿੱਕਾ ਭੰਮਰਾ ਹਦਿਆਬਾਦ,ਹਰਵਿੰਦਰ ਸ਼ਰਮਾ,ਗੌਰਵ ਚੋਪੜਾ,ਸ਼ਾਲੂ ਚੋਪੜਾ,ਵਿਕਾਸ ਸ਼ੁਕਲਾ,ਦੀਪਕ ਬੱਗਾ,ਰਾਜਿੰਦਰ ਸ਼ਰਮਾ ਅਤੇ ਹੋਰ ਮੌਜੂਦ ਸਨ। ਪ੍ਰੋਜੈਕਟ ਦਾ ਸੰਚਾਲਨ ਕਰਨ ਵਾਲੇ ਅਸ਼ੋਕ ਦੁੱਗਲ ਨੇ ਦੱਸਿਆ ਕਿ ਪਾਰਕ ਵਿਚ ਅੰਬ,ਨਿੰਮ,ਬਿਲ ਪੱਤਰੀ ਅਤੇ ਕਦਮ ਦੇ ਬੂਟੇ ਲਗਾਏ ਗਏ ਹਨ ਅਤੇ ਇਨ੍ਹਾਂ ਦਾ ਪਾਲਨ ਪੋਸ਼ਣ
ਵੀ ਉਹ ਖ਼ੁਦ ਕਰਨਗੇ।