* ਦੇਸ਼ ਵਿਚ ਅਣ-ਐਲਾਨੀ ਐਮਰੰਜਸੀ ਦਾ ਮਾਹੌਲ – ਸੌਰਵ ਖੁੱਲਰ
ਫਗਵਾੜਾ 15 ਮਾਰਚ (ਡਾ ਰਮਨ/ਅਜੇ ਕੋਛੜ ) ਯੂਥ ਕਾਂਗਰਸ ਪੰਜਾਬ ਵਲੋਂ ਸੂਬਾ ਮੀਤ ਪ੍ਰਧਾਨ ਬਨੀ ਖੈਰਾ ਦੀ ਅਗਵਾਈ ਹੇਠ ਸੁਪਰੀਮ ਕੋਰਟ ਆਫ ਇੰਡੀਆ ਵਲੋਂ ਰਿਜਰਵੇਸ਼ਨ ਸਬੰਧੀ ਦਿੱਤੇ ਗਏ ਅਸੰਵਿਧਾਨਿਕ ਫੈਸਲੇ ਅਤੇ ਕੇਂਦਰ ਸਰਕਾਰ ਦੇ ਐਨ.ਆਰ.ਸੀ./ਸੀ.ਏ.ਏ. ਕਾਨੂੰਨ ਖਿਲਾਫ ਨਾਭਾ ਤੋਂ ਅੰਮ੍ਰਿਤਸਰ ਤਕ ਕੀਤੇ ਜਾ ਰਹੇ ਵਿਸ਼ਾਲ ਰੋਸ ਮਾਰਚ ਦਾ ਫਗਵਾੜਾ ਪੁੱਜਣ ਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਯੂਥ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸੌਰਵ ਖੁੱਲਰ ਨੇ ਕਿਹਾ ਕਿ ਅੱਜ ਦੇਸ਼ ਦੀ ਹਰ ਸੰਵਿਧਾਨਕ ਸੰਸਥਾ ਮੋਦੀ ਸਰਕਾਰ ਦੀ ਕਠਪੁਤਲੀ ਵਜੋਂ ਕੰਮ ਕਰ ਰਹੀ ਹੈ। ਦੇਸ਼ ਵਿਚ ਅਣ-ਐਲਾਨੀ ਐਮਰਜੇਂਸੀ ਦਾ ਮਾਹੌਲ ਹੈ। ਮੋਦੀ ਸਰਕਾਰ ਪੂਰੀ ਤਾਨਾਸ਼ਾਹੀ ਨਾਲ ਸਮਾਜ ਦੇ ਲਤਾੜੇ ਹੋਏ ਵਰਗ ਅਤੇ ਘੱਟ-ਗਿਣਤੀਆਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਯੂਥ ਕਾਂਗਰਸ ਵਰਕਰ ਹਾਜਰ ਸਨ।