* ਪਿੰਡ ਅਬਾਦੀ ਵਿਖੇ ‘ਆਪ’ ਆਗੂ ਨੇ ਕੀਤਾ ਕਿਸਾਨਾ ਨਾਲ ਰਾਬਤਾ
ਫਗਵਾੜਾ (ਡਾ ਰਮਨ ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਸਬੰਧੀ ਚਰਚਾ ਲਈ ਅੱਜ ਪਿੰਡ ਅਬਾਦੀ ਵਿਖੇ ਕਿਸਾਨਾ ਨਾਲ ਰਾਬਤਾ ਕੀਤਾ ਅਤੇ ਇਹਨਾਂ ਕਾਨੂੰਨਾ ਦੇ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਦੇ ਕਿੱਤੇ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਨੂੰਨ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਦੇ ਨਾਲ ਹੀ ਲੋਕਾਂ ਦੇ ਘਰਾਂ ਨੂੰ ਵੀ ਤਬਾਹ ਕਰ ਦੇਣਗੇ। ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਹਿਲਾਂ ਘੱਟੋ ਘੱਟ ਸਮਰਥਨ ਮੁੱਲ ਖਤਮ ਕਰਕੇ ਫਸਲਾਂ ਦੇ ਰੇਟ ਸੁੱਟੇ ਜਾਣਗੇ। ਫਿਰ ਸਸਤੇ ਭਾਅ ਖਰੀਦ ਕਰਕੇ ਵੱਡੀਆਂ ਕੰਪਨੀਆਂ ਮਹਿੰਗੇ ਮੁੱਲ ਤੇ ਖਪਤਕਾਰਾਂ ਨੂੰ ਫਸਲ ਬੇਚ ਕੇ ਭਾਰੀ ਮੁਨਾਫਾ ਕਮਾਉਣਗੀਆਂ। ਕਿਸਾਨੀ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਕੇ ਕਿਸਾਨ ਨੂੰ ਬੰਧੂਆ ਮਜਦੂਰ ਬਣਾਇਆ ਜਾਵੇਗਾ। ਪ੍ਰਾਈਵੇਟ ਕੰਪਨੀਆਂ ਹੀ ਤੈਅ ਕਰਨਗੀਆਂ ਕਿ ਕਿਸਾਨ ਆਪਣੇ ਖੇਤਾਂ ਵਿਚ ਕਿਹੜੀ ਫਸਲ ਬੀਜਣਗੇ। ਕਿਸਾਨ ਦਾ ਆਪਣੀ ਹੀ ਜਮੀਨ ਤੋਂ ਅਧਿਕਾਰ ਖਤਮ ਕਰ ਦਿੱਤਾ ਜਾਵੇਗਾ। ਜਮਾਖੋਰੀ ਵਾਲਾ ਕਾਨੂੰਨ ਦੁਕਾਨਦਾਰ, ਕਿਸਾਨ, ਆੜ•ਤੀ ਤੇ ਮਜਦੂਰ ਨੂੰ ਖਾ ਜਾਵੇਗਾ। ਵੱਡੀਆਂ ਕੰਪਨੀਆਂ ਪਹਿਲਾਂ ਕਣਕ ਤੋਂ ਲੈ ਕੇ ਦਾਲਾਂ ਅਤੇ ਹੋਰ ਫਸਲਾਂ ਨੂੰ ਸਟੋਰ ਕਰ ਲੈਣਗੀਆਂ ਅਤੇ ਫਿਰ ਇਹਨਾਂ ਦੀ ਕਾਲਾ ਬਜਾਰੀ ਕੀਤੀ ਜਾਵੇਗੀ। ਬਾਜਾਰ ਵਿਚ ਫਸਲਾਂ ਨੂੰ ਦੁਗਣੇ ਤੋਂ ਵੀ ਜਿਆਦਾ ਭਾਅ ਤੇ ਵੇਚਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤਰ•ਾਂ ਇਹ ਕਾਨੂੰਨ ਨਾ ਸਿਰਫ ਕਿਸਾਨ ਬਲਕਿ ਹਰ ਵਰਗ ਲਈ ਨੁਕਸਾਨਦਾਇਕ ਹਨ। ਇਸ ਦੌਰਾਨ ਮੈਡਮ ਲਲਿਤ ਨੇ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਕਾਨੂੰਨ ਦਾ ਸਮਰਥਨ ਕੀਤਾ ਅਤੇ ਬਾਅਦ ਵਿਚ ਕਿਸਾਨਾ ਦਾ ਗੁੱਸਾ ਦੇਖ ਕੇ ਹਰਸਿਮਰਤ ਕੌਰ ਬਾਦਲ ਨੇ ਝੂਠਾ ਅਸਤੀਫਾ ਦੇ ਦਿੱਤਾ। ਇਸੇ ਤਰ•ਾਂ ਕਾਂਗਰਸ ਵੀ ਪਹਿਲਾਂ ਕਾਨੂੰਨਾਂ ਦਾ ਸਮਰਥਨ ਕਰ ਚੁੱਕੀ ਹੈ ਅਤੇ ਹੁਣ ਕਿਸਾਨਾ ਦੇ ਨਾਲ ਖੜੇ ਹੋਣ ਦਾ ਦਿਖਾਵਾ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਕਾਨੂੰਨਾ ਨੂੰ ਕਿਸੇ ਕੀਮਤ ਤੇ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਵੇਗੀ। ਇਸ ਮੌਕੇ ਆਪ ਆਗੂ ਹਰਪਾਲ ਸਿੰਘ ਢਿੱਲੋਂ, ਵਿੱਕੀ ਸਿੰਘ, ਅਵਤਾਰ, ਕਮਲੇਸ਼, ਸੁਖਦੇਵ, ਜਸਪਾਲ ਤੇ ਅਨੁਜ ਤੋਂ ਇਲਾਵਾ ਬਲਵੀਰ ਚੰਦ ਬਿੱਲਾ, ਸੋਖੀ, ਤੇਜਪਾਲ, ਲਾਲੀ, ਸੋਢੀ, ਰਿੰਕੂ ਪੰਚ, ਬਿੰਦਰ, ਰਣਜੀਤ ਕੁਮਾਰ, ਹਰਬੰਸ ਲਾਲ, ਦਿਨੇਸ਼ ਕੁਮਾਰ, ਅਮਰਜੀਤ, ਜੀਤਾ, ਕੇਵਲ ਰਾਮ, ਚਮਨ ਲਾਲ ਆਦਿ ਹਾਜਰ ਸਨ।