ਸ਼ਾਹਕੋਟ/ਮਲਸੀਆਂ, 1 ਅਗਸਤ (ਸਾਹਬੀ ਦਾਸੀਕੇ ਸ਼ਾਹਕੋਟੀ)

ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ਼ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ’ਚ ਦੁਸਹਿਰਾ ਗਰਾਉਡ ਸ਼ਾਹਕੋਟ ਨਜ਼ਦੀਕ ਲੱਗੇ ਕੂੜੇ ਦੇ ਡੰਪ ਦੀ ਵੱਡੀ ਸਮੱਸਿਆ ਨੂੰ ਲੈ ਕੇ ਐੱਸ.ਡੀ.ਐੱਮ. ਸ਼ਾਹਕੋਟ ਦੇ ਨਾਂ ਪ੍ਰਦੀਪ ਕੁਮਾਰ ਤਹਿਸੀਲਦਾਰ ਸ਼ਾਹਕੋਟ ਨੂੰ ਮੰਗ ਪੱਤਰ ਸੌਪਿਆ ਗਿਆ। ਇਸ ਮੌਕੇ ਜਸਪਾਲ ਸਿੰਘ ਮਿਗਲਾਨੀ ਸੀਨੀਅਰ ਆਗੂ ‘ਆਪ’ ਨੇ ਕਿਹਾ ਕਿ ਦੁਸਹਿਰਾ ਗਰਾਉਡ ਨਜ਼ਦੀਕ ਪਿੱਛਲੇ ਲੰਮੇ ਸਮੇਂ ਤੋਂ ਕੂੜੇ ਦਾ ਡੰਪ ਲੱਗ ਰਿਹਾ ਹੈ, ਜਿਸ ਨੂੰ ਚੁੱਕਣ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਜਾ ਚੱੁਕੀ ਹੈ। ਉਨਾਂ ਕਿਹਾ ਕਿ ਡੰਪ ਤੇ ਕਦੇ ਕੋਈ ਅੱਗ ਲਗਾ ਜਾਂਦਾ ਹੈ ਅਤੇ ਕਦੀ ਮੀਂਹ ਪੈਣ ਕਾਰਨ ਬਦਬੂ ਦੂਰ-ਦੂਰ ਤੱਕ ਫੈਲਦੀ ਹੈ। ਗੰਦਗੀ ਦੇ ਢੇਰਾਂ ’ਤੇ ਮੱਛਰ-ਮੱਖੀਆਂ ਪਲ ਰਹੇ ਹਨ। ਆਸ-ਪਾਸ ਦੇ ਘਰਾਂ ਦੇ ਲੋਕਾਂ ਦਾ ਉਥੇ ਰਹਿਣਾ ਮੁਸ਼ਕਲ ਹੋ ਗਿਆ ਹੈ। ਉਨਾਂ ਕਿਹਾ ਕਿ ਅੱਜ ਪ੍ਰਸ਼ਾਸਨ ਨੂੰ ਆਖ਼ਰੀ ਬੇਨਤੀ ਕਰ ਡੰਪ ਚੁਕਾਉਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਸ ਮਸਲੇ ਦਾ ਕੋਈ ਹੱਲ ਨਾ ਹੋਇਆ ਤਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਸੀਚੇਵਾਲ, ਕੁਲਦੀਪ ਸਿੰਘ ਦੀਦ, ਕਿ੍ਰਸ਼ਨ ਕੁਮਾਰ ਬਿੱਟੂ, ਰਵਨੀਤ ਕੁਮਾਰ ਆਦਿ ਹਾਜ਼ਰ ਸਨ।