ਕੈਪਟਨ ਦੀ ਵਜ਼ਾਰਤ ‘ਚ ਕਿਸੇ ਤਰ੍ਹਾਂ ਦੇ ਫੇਰਬਦਲ ਕਰਨ ਦੀਆਂ ਖਬਰਾਂ ਨੂੰ ਨਕਾਰਦਿਆਂ ਸਰਕਾਰ ਨੇ ਕਿਹਾ ਕਿ ਫਿਲਹਾਲ ਕੈਬਿਨੇਟ ‘ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾ ਰਿਹਾ। ਕੈਪਟਨ ਅਮਰਿੰਦਰ ਦੇ ਮੀਡੀਆ ਸਲਾਕਾਰ ਰਵੀ ਠੁਕਰਾਲ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਜਦੋਂ ਕੈਬਿਨੇਟ ‘ਚ ਫੇਰਬਦਲ ਕਰਨ ਬਾਰੇ ਵਿਚਾਰ ਹੋਏਗੀ, ਉਸ ਵਕਤ ਦੱਸ ਦਿੱਤਾ ਜਾਏਗਾ।

ਚੇਤੇ ਰਹੇ ਕਿ ਕਲ੍ਹ ਤੋਂ ਸੋਸ਼ਲ ਮੀਡੀਆ ਤੇ ਇਹ ਜ਼ੋਰਦਾਰ ਚਰਚਾ ਚੱਲ ਰਹੀ ਸੀ ਕਿ ਕੈਬਿਨੇਟ ਵਿਚ ਰੱਦੋ-ਬਦਲ ਹੋਵੇਗੀ ਅਤੇ ਨਵਜੋਤ ਸਿੱਧੂ ਨੂੰ ਡਿਪਟੀ ਸੀ ਐਮ ਵਜੋਂ ਸਹੁੰ ਚੁਕਾਈ ਜਾਵੇਗੀ.