ਬਾਲੀਵੁੱਡ ਸਿੰਗਰ ਕਨਿਕਾ ਕਪੂਰ ਅਤੇ 71ਸਾਲਾ ਬਰਤਾਨੀਆ ਦੇ ਪ੍ਰਿੰਸ ਚਾਰਲਸ ਦੀਆਂ ਤਸਵੀਰਾਂ ਇੰਨ੍ਹੀ ਦਿਨੀਂ ਖੂਬ ਵਾਇਰਲ ਹੋ ਰਹੀਆਂ ਨੇ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਨਿਕਾ ਕਪੂਰ ਤੋਂ ਹੀ ਪ੍ਰਿੰਸ ਚਾਰਲਸ ਨੂੰ ਕੋਰੋਨਾਵਾਇਰਸ ਹੋਇਆ ਹੈ। ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ‘ਚ ਪ੍ਰਿੰਸ ਚਾਰਲਸ ਤੇ ਕਨਿਕਾ ਕਪੂਰ ਇਕੱਠੇ ਕਿਸੇ ਪਾਰਟੀ ‘ਚ ਗੱਲਾਂ ਕਰਦੇ ਦੇਖੇ ਜਾ ਸਕਦੇ ਹਨ।

ਪਰ ਜਦੋਂ ਇਸ ਦਾਅਵੇ ਦੀ ਪੜਚੋਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਤਾਸਵੀਰਾਂ ਹੁਣ ਦੀਆਂ ਨਹੀਂ ਹਨ, ਸਗੋਂ ਸਾਲ 2015 ਦੀ ‘ਐਲੀਫੈਂਟ ਫੈਮਿਲੀ ਚੈਰਿਟੀ ‘ਟਰੈਵਲਸ ਟੂ ਮਾਈ ਐਲੀਫੈਂਟਸ’ ਪਾਰਟੀ ਦੀਆਂ ਹਨ ਜਿ ਕਿ ਪ੍ਰਿੰਸ ਚਾਰਲਸ ਵੱਲੋਂ ਰੱਖੀ ਗਈ ਸੀ। ਗੂਗਲ ‘ਤੇ ਜਦੋਂ ਕਨਿਕਾ ਕਪੂਰ ਤੇ ਪ੍ਰਿੰਸ ਚਾਰਲਸ ਬਾਰੇ ਇਕੱਠੇ ਸਰਚ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਤਸਵੀਰਾਂ, ਜਿਸ ‘ਚ ਕਨਿਕਾ ਕਪੂਰ ਤੋਂ ਪ੍ਰਿੰਸ ਨੂੰ ਕੋਰੋਨਾਵਾਇਰਸ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ, ਬਿਲਕੁਲ ਝੂਠੇ ਹਨ।

ਜ਼ਿਕਰਯੋਗ ਹੈ ਕਿ ਕਨਿਕਾ ਕਪੂਰ ਬੀਤੇ ਦਿਨੀਂ ਕੋਰੋਨਾ ਦੇ ਸਾਰੇ ਟੈਸਟਾਂ ‘ਚ ਪਾਜ਼ਿਟਿਵ ਪਾਈ ਗਈ ਸੀ ਅਤੇ ਉਸ ਦਰਮਿਆਨ ਹੀ ਪ੍ਰਿੰਸ ਚਾਰਲਸ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ। ਪਰ ਕੁਝ ਸ਼ਰਾਰਤੀਆਂ ਵੱਲੋਂ ਇਸ ਤਸਵੀਰ ਨੂੰ ਮੌਜੂਦਾ ਹਾਲਾਤਾਂ ‘ਚ ਕੋਰੋਨਾ ਨਾਲ ਜੋੜ ਕੇ ਵਾਇਰਲ ਕੀਤਾ ਗਿਆ।