ਪੰਜਾਬ ‘ਚ ਹੁਣ ਕਰਫਿਊ ਪਾਸ ਬਣਾਉਣ ਦੇ ਅਧਿਕਾਰ ਤਹਿਸੀਲਦਾਰਾਂ ਨੂੰ ਦੇ ਦਿੱਤੇ ਗਏ ਹਨ। ਇਸ ਸਬੰਧੀ ਮਾਲ ਮੰਤਰੀ ਪੰਜਾਬ, ਗੁਰਪ੍ਰੀਤ ਕਾਂਗੜ ਨੇ ਐਲਾਨ ਕਰਦਿਆਂ ਕਿਹਾ ਕਿ ਕਈ ਲੋਕ ਜਿਹੜੇ ਕਰਫਿਊ ਕਾਰਨ ਫਸੇ ਹਨ, ਉਹ ਤਹਿਸੀਲਦਾਰਾਂ ਨੂੰ ਸੰਪਰਕ ਕਰਨ ਉਹ ਪਾਸ ਬਣਾਉਣ ਲਈ ਮਦਦ ਕਰਨਗੇ . ਇਹ ਵੀ ਪਤਾ ਲੱਗਾ ਹੈ ਪੰਜਾਬ ਦੇ ਮਾਲ ਮਹਿਕਮੇ ਵਲੋਂ ਇਸ ਸਬੰਧੀ ਛੇਤੀ ਲੋੜੀਂਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਜਿਸ ਅਨੁਸਾਰ ਅਜਿਹੇ ਪਾਸ ਵਿਚ ਸ਼ਰਤਾਂ ਸਮੇਤ ਸਮਾਂਬੱਧ ਹੋਣੇਗੇ .