ਫਗਵਾੜਾ (ਡਾ ਰਮਨ)

ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫਗਵਾੜਾ ਤੇ ੲਿਲਾਕਾ ਨਿਵਾਸੀਆ ਨੇ ਰੈਸਟ ਹਾਊਸ ਫਗਵਾੜਾ ਵਿਖੇ ਰੈਲੀ ਤੇ ਮੁਜ਼ਾਹਰਾ ਕੀਤਾ , ਵੱਡੀ ਗਿਣਤੀ ਵਿੱਚ ਸ਼ਾਮਿਲ ਕਿਸਾਨਾ , ਮਜ਼ਦੂਰਾਂ , ਤੇ ਮੁਲਾਜ਼ਮਾਂ ਤੇ ਆਮ ਸ਼ਹਿਰੀਆਂ ਨੇ ਹੱਥਾ ਵਿੱਚ ਤੱਖਤੀਆ , ਬੈਨਰ ਚੁੱਕ ਕੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਤੇ ਕੇਂਦਰ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ੲਿਸ ਮੌਕੇ ਲੋਕਾ ਦੇ ਇੱਕਠ ਨੂੰ ਤਰਕਸ਼ੀਲ ਆਗੂ , ਕਿਸਾਨ ਅਤੇ ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਦਰ ਸਰਕਾਰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨੀ ਦਾ ਲੱਕ ਤੋੜਣ ਲੲੀ ਕਾਲੇ ਕਾਨੂੰਨ ਲੈਕੇ ਆੲੀ ਹੈ ਜਿਸ ਨਾਲ ਇੱਕਲੇ ਕਿਸਾਨੀ ਹੀ ਨਹੀਂ ਸਗੋਂ ਦੇਸ਼ ਦਾ ਸੱਮੂਚਾ ਮਿਹਨਤੀ ਵਰਗ ਬਰਬਾਦ ਹੋ ਜਾਵੇਗਾ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕੱਠਪੁਤਲੀ ਬਣ ਕੇ ਦੇਸ਼ ਦੀ ਲੁੱਟ ਕਰਾਉਣ ਲਈ ਤਰਲੋ ਮੱਛੀ ਹੋ ਰਹੀ ਹੈ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਦੀ ਗੱਲ ਸੁਣਨ ਦੀ ਬਜਾੲੇ ਹੰਕਾਰੀ ਅਤੇ ਅੜੀਅਲ ਰਵੱਈਏ ਅਪਣਾ ਕੇ ਜਮਹੂਰੀਅਤ ਦਾ ਘਾਣ ਕਰ ਰਹੀ ਹੈ ਅਤੇ ਤਾਨਾਸ਼ਾਹੀ ਦਾ ਪ੍ਰਦਰਸ਼ਨ ਕਰ ਰਹੀ ਹੈ ਬੁਲਾਰਿਆਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕਾ ਵਿੱਚੋਂ ਬਾਹਰ ਨਿਕਲੋ ਅਤੇ ਖੁਲ ਕੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਵੋ ਤੇ ਕਿਸਾਨ ਸੰਘਰਸ਼ ਦੀ ਹਿਮਾਇਤ ਕਰੋ ਸਾਨੂੰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲੜੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪਿੰਡ ਪਿੰਡ ਤੇ ਗਲੀਆ , ਮੁੱਹਲਿਆਂ ਵਿੱਚ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ੲਿਸ ਰੈਲੀ ਨੂੰ ਤਰਕਸ਼ੀਲ ਆਗੂ ਮਾਸਟਰ ਸੁਖਦੇਵ ਸਿੰਘ ਫਗਵਾੜਾ , ਜਸਵਿੰਦਰ ਸਿੰਘ ਵਲੋਂ ਸੰਬੋਧਨ ਕਰਨ ਤੋਂ ੲਿਲਾਵਾ ਪ੍ਰੋ ਸੁਰਜੀਤ ਜੱਜ , ਪ੍ਰੋ ਜਸਕਰਨ ਸਿੰਘ , ਜੋਗਾ ਸਿੰਘ , ਅਐਡਵੋਕੇਟ ਅੈਸ ਅੈਲ ਵਿਰਦੀ , ਜਸਵੀਰ ਸਿੰਘ , ਮਾਸਟਰ ਪ੍ਰੀਤਮ ਸਿੰਘ , ਗੁਰਪਾਲ ਕ੍ਰਿਸ਼ਨ ਨੇ ਵੀ ਸੰਬੋਧਨ ਕੀਤਾ ਪ੍ਰੋਗਰਾਮ ਵਿੱਚ ਪ੍ਰੋ ਭੁਪਿੰਦਰ ਕੌਰ , ਪ੍ਰਿੰਸੀਪਲ ਮੋਹਣ ਲਾਲ , ਹਰਮੇਸ਼ ਪਾਠਕ , ਸਾਧੂ ਸਿੰਘ ਜੱਸਲ , ਅਵਿਨਾਸ਼ , ਬਲਵਿੰਦਰ , ਸੁਰਿੰਦਰ ਭੱਟੀ , ਅਸ਼ੋਕ ਕੋਟ ਗਰੇਵਾਲ , ਸੁਰਿੰਦਰ ਦੋਸਾਂਝ , ਹੈਂਡ ਮਾਸਟਰ ਗਿਆਨ , ਮਲਕੀਤ ਸਿੰਘ , ਹਰਜਿੰਦਰ ਸਿੰਘ , ਮਨਦੀਪ ਸਿੰਘ ਭਰੋਲੀ , ਅਵਤਾਰ ਸਿੰਘ ਤਾਰੀ , ਨਵਕੀਰਤ , ਜਰਨੈਲ ਸਿੰਘ ਖਲਵਾੜਾ , ਆਦਿ ਮੌਜੂਦ ਸਨ