ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਅੱਜ ਮਿੱਤੀ 20/9/20 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ,ਲੋਹੀਆਂ ਅਤੇ ਸੁਲਤਾਨਪੁਰ ਜ਼ੋਨਾਂ ਵੱਲੋਂ ਇਕੱਤਰ ਹੋ ਕੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ,ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਕੇਂਦਰ ਵੱਲੋਂ ਜਾਰੀ ਮਾਰੂ ਆਰਡੀਨੇਸਾਂ ਦੇ ਵਿਰੋਧ ਵਿੱਚ ਅਤੇ ਹਰਿਆਣੇ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ । ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਖ਼ਜ਼ਾਨਚੀ ਸ. ਗੁਰਲਾਲ ਸਿੰਘ ਪੰਡੋਰੀ ਜੀ ਨੇ ਕਿਹਾ ਕੇ ਅਸੀਂ 24 ਤੋਂ 26 ਤੱਕ ਰੇਲਾਂ ਰੋਕਾਗੇ 25 ਨੂੰ ਪੰਜਾਬ ਦੀਆ 250 ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਦਾ ਸਮਰਥਨ ਕਰਦੇ ਹਾਂ ਅਤੇ ਪਟਿਆਲੇ ਅਤੇ ਬਾਦਲ ਪਿੰਡ ਵਿਖੇ ਧਰਨੇ ਤੇ ਬੇਠੇ ਕਿਸਾਨਾਂ ਦੇ ਨਾਲ ਹਾਂ ਅਤੇ ਅਸੀਂ ਅੱਜ ਵੀ ਦੋ ਬੱਸਾਂ ਰਵਾਨਾ ਕੀਤੀਆਂ ਹਨ। ਜਿਲਾ ਪ੍ਰਧਾਨ ਜਾਣੀਆਂ ਨੇ ਕਿਹਾ ਕਿ ਅਸੀਂ ਸਮੁੱਚੇ ਪੰਜਾਬ ਦੀਆ ਸਾਰੀਆਂ ਜਥੇਬੰਦੀਆਂ ਦੇ ਨਾਲ ਖੜੇ ਹਾਂ ਅਤੇ ਜੇਕਰ ਸਰਕਾਰ ਗੋਡੇ ਨਹੀਂ ਟੇਕਦੀ ਤਾਂ ਅਸੀਂ ਕਿਸੇ ਵੀ ਪ੍ਰਕਾਰ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ ।ਪ੍ਰਧਾਨ ਰੇੜਵਾਂ ਅਤੇ ਪ੍ਰਧਾਨ ਬਾਉਪੁਰ ਨੇ ਮੰਚ ਨੂੰ ਸੰਬੋਧਨ ਕਰਦੇ ਕਿਹਾ ਕਿ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਸਰਕਾਰ ਕਿਸਾਨ ਮਾਰੂ ਆਰਡੀਨੇਸ ਵਾਪਸ ਲਵੇ ,ਬਿਜਲੀ ਅੇਕਟ 2020 ਨੂੰ ਰੱਦ ਕਰਕੇ ਬਿਜਲੀ ਬੋਰਡ ਦੇ ਪੁਰਾਣੇ ਸਰੂਪ ਨੂੰ ਬਹਾਲ ਕਰਕੇ ਘਰੇਲੂ ਬਿਜਲੀ ਇੱਕ ਰੂ ਪ੍ਰਤੀ ਯੂਨਿਟ ਦੇਵੇ , ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ,ਤੇਲ ਦੀਆ ਕੀਮਤਾਂ ਵਿੱਚ ਕਮੀ ਕਰੇ ,ਖੇਤੀ ਸੇਕਟਰ ਵਾਸਤੇ ਸਬਸਿਡੀਆਂ ਵਧਾਵੇ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਬੇ ਕਦਰੀ ਰੋਕੇ । ਜੇਕਰ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਤਾਂ ਅਸੀਂ ਆਪਣੇ ਮਿੱਥੇ ਹੋਏ ਪ੍ਰੋਗਰਾਮ ਅਨੁਸਾਰ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਰੇਲਾਂ ਵੀ ਰੋਕਾਂਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਦਿੱਲੀ ਪਾਰਲੀਮੈਂਟ ਦਾ ਘੇਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ ।ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ।ਇਸ ਮੋਕੇ ਤੇ ਤੇਜਿੰਦਰ ਸਿੰਘ ਰਾਮਪੁਰ , ਸਵਰਨ ਸਿੰਘ ਸਾਦਿਕ ਪੁਰ ,ਕਰਨੇਲ ਸਿੰਘ ਜੋਧਪੁਰੀ , ਜਰਨੇਲ ਸਿੰਘ ਰਾਂਮੇ ,ਸ਼ੇਰ ਸਿੰਘ ਰਾਂਮੇ ,ਕੁਲਦੀਪ ਰਾਏ ਤਲਵੰਡੀ ਸੰਘੇੜਾ ,ਲਵਪ੍ਰੀਤ ਸਿੰਘ ਕੋਟਲੀ ਗਾਜਰਾਂ ਅਮਰਜੀਤ ਸਿੰਘ ਪੂਨੀਆਂ ,ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਪ੍ਰੇਸ ਸਕੱਤਰ ਰਣਯੋਧ ਸਿੰਘ ਜਾਣੀਆਂ ,ਵੱਸਣ ਸਿੰਘ ਕੋਠਾ ,ਜਗਤਾਰ ਸਿੰਘ ਕੰਗ ਖ਼ੁਰਦ ,ਮਨਪ੍ਰੀਤ ਸਿੰਘ ਗਿੱਦੜ ਪਿੰਡੀ ,ਜਗਤਾਰ ਸਿੰਘ ਚੱਕ ਵਡਾਲਾ ,ਮੋਹਣ ਸਿੰਘ ਜਲਾਲ ਪੁਰ ,ਜੋਗਿੰਦਰ ਸਿੰਘ ਮਡਾਲਾ ਛੰਨਾਂ ,ਕਿਸ਼ਨ ਦੇਵ ਮਿਆਂਣੀ ,ਮਲਕੀਤ ਸਿੰਘ ਜਾਣੀਆਂ ,ਪਰਮਜੀਤ ਸਿੰਘ ਸਰਦਾਰਆਲਾ,ਤਰਲੋਕ ਸਿੰਘ ਗੱਟੀ ਪੀਰ ਬਕਸ ,ਸੁਖਪ੍ਰੀਤ ਸਿੰਘ ਪੱਸਣ ਕਦੀਮ ,ਹਾਕਮ ਸਿੰਘ ,ਬਲਜਿੰਦਰ ਢਿਲ਼ੋ,ਬਲਜਿੰਦਰ ਸਿੰਘ ਸ਼ੇਰਪੁਰ ,ਤਰਸੇਮ ਸਿੰਘ ਜੱਬੋਵਾਲ,ਭਜਨ ਸਿੰਘ ,ਮੁਖਤਿਆਰ ਸਿੰਘ ,ਜਸਵੰਤ ਸਿੰਘ ਮੁੰਡਨ ਛੰਨਾਂ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਹਾਜ਼ਰ ਸਨ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ