ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਸਕੱਤਰ ਜਰਨੇਲ ਸਿੰਘ ਰਾਮੇ ਦੀ ਸਾਂਝੀ ਅਗਵਾਈ ਵਿੱਚ ਜੇਲ ਭਰੋ ਅੰਦੋਲਨ ਤਹਿਤ ਅੱਜ ਦੂਸਰੇ ਦਿਨ ਵੀ 11 ਮੈਂਬਰੀ ਜੱਥਾ ਕੁਲਦੀਪ ਸਿੰਘ ਪੁੱਤਰ ਜਰਨੇਲ ਸਿੰਘ ਦੀ ਅਗਵਾਈ ਵਿੱਚ ਗ੍ਰਿਫ਼ਤਾਰੀ ਵਾਸਤੇ ਰਵਾਨਾ ਕੀਤਾ ਗਿਆ।ਜਿਸ ਵਿੱਚ ਕੁਲਦੀਪ ਸਿੰਘ ਤੋਂ ਇਲਾਵਾ ਬਚਨ ਸਿੰਘ ਸਪੁੱਤਰ ਇਦਰ ਸਿੰਘ ,ਸ਼ਿੰਗਾਰਾਂ ਸਿੰਘ ਪੁੱਤਰ ਮਾਹਲਾ ਸਿੰਘ, ,ਸ਼ਿੰਗਾਰਾਂ ਸਿੰਘ ਭਗਵਾਨ ਸਿੰਘ ,ਜਰਨੇਲ ਸਿੰਘ ਰਾਮੇ ,ਸਿਕੰਦਰ ਸਿੰਘ ਪੁੱਤਰ ਵਜ਼ੀਰ ਸਿੰਘ ਮੰਡਲਾਂ ਛੰਨਾਂ ਤੋਂ ,ਗੁਰਚਰਨ ਸਿੰਘ ਪੁੱਤਰ ਜਗਤਾਰ ਸਿੰਘ ਜਾਣੀਆਂ ,ਗੁਰਦੇਵ ਸਿੰਘ ਪੁੱਤਰ ਗੇਂਦਾ ਸਿੰਘ ਤਲਵੰਡੀ ਸੰਘੇੜਾ,ਬਲਬੀਰ ਸਿੰਘ ਪੁੱਤਰ ਹਾਕਮ ਸਿੰਘ ਰਾਮੇ,ਜਰਨੇਲ ਸਿੰਘ ਪੁੱਤਰ ਹਰਨਾਮ ਸਿੰਘ ਰਾਮੇ,ਮਲਕੀਤ ਸਿੰਘ ਪੁੱਤਰ ਬਲਬੀਰ ਸਿੰਘ ਰਾਮੇ ਸ਼ਾਮਿਲ ਸਨ।
ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਮੰਚ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਜਾ ਤਾਂ ਸਰਕਾਰ ਕਿਸਾਨ ਵਿਰੋਧੀ ਤਿੰਨੇ ਆਰਡੀਨੇਸ ਰੱਦ ਕਰੇ ਨਹੀਂ ਤਾਂ ਸਾਡੇ ਵਾਸਤੇ ਜੇਲ੍ਹ ਦੇ ਬੂਹੇ ਖੋਲ ਦੇਵੇ ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਿਜਲੀ ਅੇਕਟ 2020 ਰੱਦ ਕਰਕੇ ਬਿਜਲੀ ਉਤਪਾਦਨ ਦਾ ਹੱਕ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਫੈਸਲਾ ਵਾਪਸ ਲਵੇ,ਸਰਕਾਰੀ ਦਫ਼ਤਰਾਂ ਵਿੱਚ ਭਰਿਸ਼ਟਾਚਾਰ ਨੂੰ ਖਤਮ ਕਰੇ , ਕੋਵਿਡ 19 ਦੀ ਆੜ ਵਿੱਚ ਹਸਪਤਾਲਾਂ ਵਿੱਚ ਹੁੰਦੀ ਲੁੱਟ ਰੋਕੇ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ,ਆੜਤੀਆਂ ਅਤੇ ਬੇਕਾਂ ਵੱਲੋਂ ਹੁੰਦੀਆਂ ਕਿਸਾਨ ਦੀਆ ਕੁਰਕੀਆਂ ਰੋਕੀਆਂ ਜਾਣ ,ਹੜ੍ਹ ਪੀੜਤਾਂ ਦੇ ਖੇਤਾਂ ਅਤੇ ਮਕਾਨਾਂ ਦਾ ਮੁਆਵਜਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,ਸਰਕਾਰੀ ਅਦਾਰਿਆਂ ਦਾ ਨਿਜੀਕਰਣ ਬੰਦ ਕੀਤਾ ਜਾਵੇ , ਘਰੇਲੂ ਬਿਜਲੀ 1 ਰੂ: ਪ੍ਰਤੀ ਯੂਨਿਟ ਦਿੱਤੀ ਜਾਵੇ ।ਇਸ ਮੋਕੇ ਤੇ ਸਵਰਨ ਸਿੰਘ ਸਾਦਿਕ ਪੁਰ ਖ਼ਜ਼ਾਨਚੀ ਜ਼ੋਨ ਸ਼ਾਹਕੋਟ ,ਸਕੱਤਰ ਜਰਨੇਲ ਸਿੰਘ ਰਾਂਮੇ,ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਮਨਜਿੰਦਰ ਸਿੰਘ ਗੋਲਵੜ ,ਜਗਤਾਰ ਸਿੰਘ ਚੱਕ ਵਡਾਲਾ,ਮੋਹਣ ਸਿੰਘ ਜਲਾਲ ਪੁਰ,ਗੁਰਦੇਵ ਸਿੰਘ ਤਲਵੰਡੀ ਸੰਘੇੜਾ,ਮਨੀ ਗਿੱਦੜ ਪਿੰਡੀ ,ਤਰਲੋਕ ਸਿੰਘ ਗੱਟੀ ਪੀਰ ਬਕਸ਼,ਮੱਖਣ ਸਿੰਘ ਨੱਲ,ਜਗਿੰਦਰ ਸਿੰਘ ਫ਼ਤਿਹ ਪੁਰ,ਅਮਰਜੀਤ ਸਿੰਘ ਪੂਨੀਆਂ,ਮਲਕੀਤ ਸਿੰਘ ਜਾਣੀਆਂ ,ਜੋਗਿੰਦਰ ਸਿੰਘ ਮੰਡਾਲਾ ਛੰਨਾਂ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਮਜ਼ਦੂਰ ਸ਼ਾਮਿਲ ਹੋਏ
ਜਾਰੀ ਕਰਤਾ ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ