ਸਾਹਬੀ ਦਾਸੀਕੇ ਸ਼ਾਹਕੋਟੀ, ਅਨਿਲ ਕੁਮਾਰ ਬੋਬੀ 7340722856,987214613

ਅੱਜ ਮਿਤੀ 2/9/2020 ਨੂੰ ਕਿਸਾਨਾਂ ਅਤੇ ਮਜ਼ਦੂਰਾ ਵੱਲੋਂ ਜਾਫਰਵਾਲ ਵਿਖੇ ਇੱਕਠ ਕਰਕੇ ਚੱਕਾ ਜਾਮ ਕਰਕੇ ਮੋਦੀ ਸਰਕਾਰ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਦੇ ਵਿਰੋਧ ਵਿੱਚ ਨਾਅਰੇ ਬਾਜ਼ੀ ਕਰਕੇ ਪੁਤਲਾ ਫੂਕਿਆ ਗਿਆ । ਇਸ ਦੌਰਾਨ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਸਵਰਨ ਸਿੰਘ ਖ਼ਜ਼ਾਨਚੀ ਜ਼ੋਨ ਸ਼ਾਹਕੋਟ ਨੇ ਦੱਸਿਆ ਕਿ ਇਹ ਪਰਦਰਸ਼ਨ ਜਿਹੜੇ ਸਰਕਾਰਾਂ ਨੇ ਤਿੰਨ ਆਰਡੀਨੈਂਸ ਜਾਰੀ ਕੀਤੇ ਹਨ ਉਹਨਾ ਦੇ ਵਿਰੋਧ ਵਿੱਚ ਹੈ । ਕੈਪਟਨ ਸਰਕਾਰ ਵੱਲੋਂ ਜੋ ਅਤਰਡੀਨੈਸ ਰੱਦ ਕੀਤੇ ਹਨ ਉਹਨਾ ਉੱਪਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਿੱਤ ਹੈ ਪਰ ਕੇਂਦਰ ਸਰਕਾਰ ਚੌਥਾ ਮਤਾ ਪਾ ਕੇ ਇਹਨਾ ਨੂੰ ਰੱਦ ਕਰੇ , ਕਿਉਕਿ ਸਰਕਾਰਾਂ ਵੱਲੋਂ ਆਰਡੀਨੈਸ ਰੱਦ ਨਹੀ ਕੀਤੇ ਜਾ ਰਹੇ ਹਨ । ਪੰਜਾਬ ਸਰਕਾਰ ਨੇ ਜੋ ਖੁੱਲੀ ਮੰਡੀਕਰਨ ਦਾ ਜੋ ਮਤਾ ਕੀਤਾ ਹੈ ਸਰਕਾਰ ਉਹਨਾ ਨੂੰ ਲਿਖਤੀ ਰੂਪ ਵਿੱਚ ਵਾਪਿਸ ਕਰੇ ।ਸਾਡਾ ਇਹ ਰੋਸ ਉਦੋ ਤੱਕ ਜਾਰੀ ਰਹੇਗਾ ਜਦ ਤੱਕ ਸਰਕਾਰ ਇਹਨਾ ਆਰਡੀਨੈਸਾਂ ਨੂੰ ਰੱਦ ਨਹੀ ਕਰ ਦਿੰਦੀ । ਸਾਡੀ ਜੱਥੇਬੰਦੀ 7/09/2020 ਤੋ ਲੈ ਕੇ 14/09/2020 ਤੱਕ ਜਲੰਧਰ ਡੀ ਸੀ ਦਫਤਰ ਸਾਹਮਣੇ ਇਹਨਾ ਮਸਲਿਆਂ ਦੇ ਵਿਰੋਧ ਵਿੱਚ ਧਰਨਾ ਦੇ ਕੇ ਜੇਲ ਭਰੋ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਅਤੇ ਅਸੀਂ ਆਪਣੀਆਂ ਗ੍ਰਿਫ਼ਤਾਰੀਆਂ ਵੀ ਦੇਣ ਜਾ ਰਹੇ ਹਾਂ ਅਸੀਂ ਸਰਕਾਰਾਂ ਤੋ ਮੰਗ ਕਰਦੇ ਹਾਂ ਕਿ ਜਾਂ ਤਾ ਸਾਨੂੰ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਵੇ ਜਾਂ ਫਿਰ ਸਾਡੀਆਂ ਮੰਗਾ ਨੂੰ ਮੰਨ ਲਿਆ ਜਾਵੇ । ਸਾਡੀਆਂ ਮੰਗਾ ਸਰਕਾਰ ਕੋਲੋ ਇਹ ਹਨ ਕਿ ਜਿਹੜੇ ਸਰਕਾਰਾਂ ਨੇ ਤਿੰਨ ਆਰਡੀਨੈਂਸ ਜਾਰੀ ਕੀਤੇ ਹਨ ਉਹਨਾ ਨੂੰ ਰੱਦ ਕਰੇ । ਬਿਜਲੀ ਸੋਧ ਬਿੱਲ ਐਕਟ 2020 ਜੋ ਹੈ ਉਸ ਨੂੰ ਤੁਰੰਤ ਰੱਦ ਕਰੇ ।ਬਿਜਲੀ ਜੋ ਪਰਾਈਵੇਟ ਘਰਾਣਿਆਂ ਨੂੰ ਸਰਕਾਰ ਦੇ ਰਹੀ ਹੈ ਉਸ ਨੂੰ ਰੱਦ ਕਰੇ । ਸਰਕਾਰ ਨੇ ਜੋ ਮੰਡੀ ਤੋੜਨ ਦਾ ਮਤਾ ਪਾਸ ਕੀਤਾ ਹੈ ਉਸ ਮਤੇ ਨੂੰ ਸਰਕਾਰ ਤੁਰੰਤ ਵਾਪਿਸ ਲਵੇ ।ਡਾ ਸਵਾਮੀ ਨਾਥਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ। ਕਿਸਾਨਾਂ ਕੋਲੋ ਜਿਹੜੀਆਂ ਬੈਂਕਾਂ ਨੇ ਖਾਲ਼ੀ ਚੈੱਕਾ ਤੇ ਦਸਤਖ਼ਤ ਕਰਵਾਏ ਹਨ ਉਹਨਾ ਨੂੰ ਤੁਰੰਤ ਵਾਪਿਸ ਕਰੇ । ਜੇ ਸਰਕਾਰ ਫਿਰ ਵੀ ਸਾਡੀਆਂ ਇਹਨਾ ਮੰਗਾਂ ਨੂੰ ਨਹੀ ਮੰਨਦੀ ਫਿਰ ਸਾਡੀ ਜੱਥੇਬੰਦੀ ਕੋਰ ਕਮੇਟੀ ਦੀ ਮੀਟਿੰਗ ਕਰਕੇ ਵੱਡਾ ਪਰਦਰਸ਼ਨ ਕਰੇਗੀ ਜਿਸਦੀ ਜ਼ੁੰਮੇਵਾਰ ਸਰਕਾਰ ਆਪ ਹੋਵੇਗੀ । ਇਸ ਮੌਕੇ ਮੇਜਰ ਸਿੰਘ ਜਾਫਰਵਾਲ, ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਲਖਵਿੰਦਰ ਸਿੰਘ ਮੀਏਵਾਲ ,ਦਲਵਿੰਦਰ ਸਿੰਘ ਮੀਏਵਾਲ ,ਮੀਤ ਸਕੱਤਰ ਲਵਪ੍ਰੀਤ ਸਿੰਘ ਕੋਟਲੀ ਗਾਜਰਾਂ , ਕੁਲਦੀਪ ਰਾਏ ਤਲਵੰਡੀ ਸੰਘੇੜਾ ਸਵਰਨ ਸਿੰਘ ਕਿੱਲੀ ,ਸ਼ੇਰ ਸਿੰਘ ਰਾਂਮੇ ,ਨਿਰਮਲ ਸਿੰਘ ਰੇੜਵਾਂ ,ਅਮਰਜੀਤ ਸਿੰਘ ਪੁਨੀਆਂ ,ਕਸ਼ਮੀਰ ਸਿੰਘ ਕੋਟਲੀ ,ਕੇਵਲ ਕੋਟਲੀ ਅਤੇ ਹੋਰ ਵੀ ਬਹੁਤ ਸਾਰੇ ਜਾਗਰੁਕ ਕਿਸਾਨ ਅਤੇ ਮਜ਼ਦੂਰ ਸ਼ਾਮਿਲ ਹੋਏ ।
ਜਾਰੀ ਕਰਤਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ