ਸਾਹਬੀ ਦਾਸੀਕੇ ਸ਼ਾਹਕੋਟੀ 7340722856


ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਮਾਡਲ ਥਾਣੇ ਸ਼ਾਹਕੋਟ ਦੇ ਸਾਹਮਣੇ ਅਤੇ ਪਿੰਡ ਰੇੜਵਾਂ ,ਜਾਫਰਵਾਲ,ਕਿੱਲੀ ,ਸਾਦਿਕ ਪੁਰ ,ਕੋਟਲੀ ਗਾਜਰਾਂ ਕੁਹਾੜਾਂ ,ਵੇਹਰਾਂ ,ਅਤੇ ਹੋਰ ਨਾਲ ਲੱਗਦੇ ਪਿੰਡਾਂ ਵਿਖੇ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ 15 ਅਗੱਸਤ ਨੂੰ ਕਾਲੇ ਦਿੰਨ ਵਜੋਂ ਮਨਾਇਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਮੰਗ ਕੀਤੀ ਕਿ ਮੋਦੀ ਸਰਕਾਰ ਵੱਲੋਂ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਹਾਊਸ ਦੇ ਹੱਕ ਵਿੱਚ ਵਰਤਣ, ਖੇਤੀ ਮੰਡੀ ਤੋੜਨ ਦੇ ਫੇਸਲੇ ਤੇ ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਰੱਦ ਕੀਤਾ ਜਾਵੇ,ਕਿਸਾਨ ਮਜ਼ਦੂਰ ਆਗੂਆਂ ਉੱਤੇ ਜਲੰਧਰ ,ਅੰਮ੍ਰਿਤਸਰ ਅਤੇ ਪੰਜਾਬ ਭਰ ਵਿੱਚ ਅੰਦੋਲਨਾਂ ਦੌਰਾਨ ਥਾਣਿਆਂ ਵਿੱਚ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਰੇਲਵੇ ਪੁਲਿਸ ਵੱਲੋਂ ਵੀ ਕੀਤੇ ਦਰਜਨਾਂ ਪਰਚੇ ਵੀ ਵਾਅਦੇ ਮੁਤਾਬਕ ਰੱਦ ਕੀਤੇ ਜਾਣ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਗੰਨਾਂ ਕਿਸਾਨਾਂ ਦਾ 681.48 ਕਰੋੜ ਰੁਪਏ ਬਕਾਇਆ 15% ਵਿਆਜ ਸਮੇਤ ਦਿੱਤਾ ਜਾਵੇ,ਪਿੰਡ ਵੇਹਰਾਂ ਦੇ ਅਤੇ ਦੂਜੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਇਸ ਮੋਕੇ ਤੇ ਖ਼ਜ਼ਾਨਚੀ ਸਵਰਨ ਸਿੰਘ ਸਾਦਿਕ ਪੁਰ ,ਸਕੱਤਰ ਜਰਨੈਲ ਸਿੰਘ ਰਾਂਮੇ ,ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਸ਼ੇਰ ਸਿੰਘ ਰਾਮੇਂ , ਮੇਜਰ ਸਿੰਘ ਜਾਫਰਵਾਲ ,ਲਵਪ੍ਰੀਤ ਸਿੰਘ ਮੀਤ ਸਕੱਤਰ ,ਅੰਮ੍ਰਿਤਪਾਲ ਸਿੰਘ ਪਿੰਡ ਸਕੱਤਰ ਕੋਟਲੀ ਗਾਜਰਾਂ ,ਸਵਰਨ ਸਿੰਘ ਕਿੱਲੀ ,ਕੁਲਦੀਪ ਸਿੰਘ ਕਿੱਲੀ ,ਅਮਰਜੀਤ ਸਿੰਘ ਰੇੜਵਾਂ ,ਸੁਖਵੰਤ ਸਿੰਘ ਮਲਸੀਆ ,ਚੱਨ ਸਿੰਘ ਤੇ ਦਰਸ਼ਨ ਸਿੰਘ ਵੇਹਰਾਂ ਅਤੇ ਹੋਰ ਵੀ ਬਹੁਤ ਸਾਰੇ ਜਾਗਰੁਕ ਕਿਸਾਨ ਸ਼ਾਮਿਲ ਹਨ