(ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸੀਰਾ)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਵਿੱਚ ਮੀਟਿੰਗ ਕਰਕੇ 6 ਜੁਲਾਈ ਨੂੰ ਲੋਹੀਆ ਵਿੱਚ ਹੋ ਰਹੀ ਵਿਸ਼ਾਲ ਕਾਨਫਰੰਸ ਦੀ ਵਿਓਂਤ ਬੰਦੀ ਕੀਤੀ।ਇਸ ਦੌਰਾਨ ਬਾਹਮਣੀਆਂ ,ਕੋਟਲੀ ਗਾਜਰਾਂ ,ਸਾਦਿਕ ਪੁਰ,ਤਲਵੰਡੀ,ਹੇਰਾਂ ,ਬਿੱਲੇ ,ਵੇਹਰਾਂ ,ਕੁਹਾੜਾਂ,ਰਾਂਮੇਂ,ਮੋਹਰੀਵਾਲ,ਰਾਜੇਵਾਲ ਵਿੱਚ ਮੀਟਿੰਗ ਕੀਤੀਆਂ ਗਈਆਂ।ਇਹਨਾਂ ਮੀਟਿੰਗਾਂ ਨੂੰ ਪ੍ਰਧਾਨ ਗੁਰਮੇਲ ਰੇੜਵਾਂ ਤੋਂ ਇਲਾਵਾ ਖ਼ਜ਼ਾਨਚੀ ਸਵਰਨ ਸਿੰਘ ਸਾਦਿਕਪੁਰ,ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਸਕੱਤਰ ਜਰਨੈਲ ਸਿੰਘ ਰਾਂਮੇ ਅਤੇ ਕੁਲਦੀਪ ਰਾਏ ਆਦਿ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਮਾਰੂ ਆਰਡੀਨੇਸਾ ਬਾਰੇ ਜਾਗਰੁਕ ਕਰਦਿਆਂ ਲੋਕਾਂ ਨੂੰ ਭਾਰੀ ਗਿਣਤੀ ਵਿੱਚ ਦਾਣਾਂ ਮੰਡੀ ਲੋਹੀਆਂ ਪੁੱਜ ਕੇ ਸੁਬੇ ਦੀ ਕੋਰ ਕਮੇਟੀ ਦੇ ਵਿਚਾਰ ਸੁਣਨ ਦੀ ਅਪੀਲ ਕੀਤੀ। । ਇਹ ਕਾਨਫਰੰਸ ਸਰਕਾਰ ਵੱਲੋਂ ਕੋਵਿਡ 19 ਦੀ ਆੜ ਵਿੱਚ ਕਾਰਪੋਰੇਟ ਘਰਾਣਿਆਂ ਦਾ ਜਨਤਕ ਆਰਥਿਕ ਸੋਮਿਆਂ ਤੇ ਕੰਟਰੋਲ ਕਰਵਾਉਣ,ਖੇਤੀ ਮੰਡੀ ਤੋੜਨ,ਬਿਜਲੀ,ਤੇਲ ਪਦਾਰਥ,ਕੋਲਾ ,ਲੋਹਾ,ਸੋਨੇ,ਚਾਂਦੀ ਦੀਆ ਖਾਣਾਂ,Lic,ਰੇਲਵੇ,ਰੱਖਿਆਂ ,ਜੰਗਲ਼ ,ਜ਼ਮੀਨ ,ਪਾਣੀ ,ਸਹਿਕਾਰੀ ਬੇਂਕਾਂ,ਆਦਿ ਦਾ ਨਿਜੀਕਰਨ ਕਰਨ ਅਤੇ ਖੇਤੀ ਸੁਧਾਰਾਂ ਦੇ ਨਾਂ ਤੇ ਤਿੰਨ ਆਰਡੀਨੇਂਸ ਜਾਰੀ ਕਰਕੇ ਕਾਰਪੋਰੇਟ ਖੇਤੀ ਮਾਡਲ ਲਿਆਉਣ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ ਬਿਜਲੀ ਐਕਟ 2020 ਲਾਗੁ ਹੋਣ ਨਾਲ ਬਿਜਲੀ ਪੂਰਨ ਤੋਰ ਤੇ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ ਅਤੇ ਬਿਜਲੀ ਦਾ ਰੇਟ 16 ਰੂ: ਪ੍ਰਤੀ ਯੂਨਿਟ ਤੱਕ ਹੋ ਸਕਦਾ ਹੇ,ਗ਼ਰੀਬਾਂ ਦੀ 200 ਯੂਨਿਟ ਦੀ ਸਬਸਿਡੀ ਵੀ ਬੰਦ ਹੋ ਜਾਵੇਗੀ।ਕਿਸਾਨਾਂ ਨੂੰ 72000 ਰੂ ਸਲਾਨਾ ਬੰਬੀਆਂ ਦਾ ਬਿਲ ਦੇਣਾਂ ਪਵੇਗਾ ।

ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੇਤੀ ਦੇ ਕਾਰਪੋਰੇਟ ਮਾਡਲ ਦੀ ਥਾਂ ਕੁਦਰਤ ਅਤੇ ਮਨੁੱਖ ਪੱਖੀ ਮਾਡਲ ਲਿਆਵੇ ਅਤੇ ਸਵਾਮੀਨਾਥਨ ਦੀ ਰਿਪੋਰਟ ਜਲਦ ਲਾਗੂ ਕਰੇ।ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਲਈ ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕਰੇ।ਪਿੰਡਾਂ ਵਿੱਚ ਸਹਿਕਾਰੀ ਖੇਤੀ ਸ਼ੁਰੂ ਕਰਵਾਈ ਜਾਵੇ।ਤੇਲ ਕੀਮਤਾਂ ਵਿੱਚ ਲਗਾਇਆ 71%ਟੈਕਸ ਵਾਪਸ ਲਵੇ ਅਤੇ ਤੇਲ ਪਦਾਰਥਾਂ ਨੂੰ ਸਰਕਾਰੀ ਕੰਟਰੋਲ ਹੇਠ ਕੀਤਾ ਜਾਵੇ।ੳਹਨਾਂ ਸਰਕਾਰ ਤੋਂ ਕਿਸਾਨਾਂ ਤੇ ਕੀਤੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ।ੳਹਨਾਂ ਇਹਨਾਂ ਆਰਡੀਨੇਂਸਾਂ ਦੇ ਵਿਰੋਧ ਵਿੱਚ 6ਜੂਲਾਈ ਨੂੰ ਲੋਹੀਆਂ ਵਿਖੇ ਵਿਸ਼ਾਲ ਕਾਨਫਰੰਸ ਅਤੇ 27 ਤਾਰੀਖ਼ ਨੂੰ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।ਇਸ ਮੋਕੇ ਤੇ ਮੇਜਰ ਸਿੰਘ,ਲਵਪ੍ਰੀਤ ਸਿੰਘ,ਸਵਰਨ ਸਿੰਘ ਕਿੱਲੀ ,ਸ਼ੇਰ ਸਿੰਘ ,ਨਿਰਮਲ ਸਿੰਘ ਰੇੜਵਾਂ ਕਸ਼ਮੀਰ ਸਿੰਘ ਕੋਟਲੀ ,ਕੇਵਲ ਕੋਟਲੀ ਅਤੇ ਹੋਰ ਵੀ ਬਹੁਤ ਸਾਰੇ ਜਾਗਰੁਕ ਕਿਸਾਨ ਅਤੇ ਮਜ਼ਦੂਰ ਸ਼ਾਮਿਲ ਹੋਏ । ਜਾਰੀ ਕਰਤਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ।