ਜੰਡਿਆਲਾ ਗੁਰੂ 5 ਜਨਵਰੀ ( ਮਲਕੀਤ ਸਿੰਘ ਚੀਦਾ ) ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੰਮ੍ਰਿਤਸਰ ਤੋਂ ਦਿੱਲੀ ਨੈਸ਼ਨਲ ਹਾਈਵੇ ਜੀ,ਟੀ ਰੋਡ ਜਾਮ ਲਗਾ ਕੇ ਅੱਡਾ ਟਾਂਗਰਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੁਕ ਕੇ ਰੋਸ ਮੁਜ਼ਾਹਰਾ ਕਰਦਿਆਂ ਨਾਹਰੇਬਾਜੀ ਕੀਤੀ ਗਈ,ਰੋਸ਼ ਮਾਰਚ ਦੀ ਅਗਵਾਈ ਜੋਨ ਪ੍ਰਧਾਨ ਅਮੋਲਕਜੀਤ ਸਿੰਘ ਨਰੈਣ ਗੜ, ਬਲਵਿੰਦਰ ਸਿੰਘ ਬਿੰਦੂ, ਅਮਰਿੰਦਰ ਸਿੰਘ ਸਤਨਾਮ ਸਿੰਘ ਨੇ ਕੀਤੀ,
ਇਸ ਮੋਕੇ ਮੁਜ਼ਾਹਰਾ ਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰੈਸ ਸਕੱਤਰ ਅਮਰਦੀਪ ਸਿੰਘ ਬਾਗੀ ਨੇਂ ਪ੍ਰੈਸ ਨੂੰ ਦੱਸਿਆ ਕਿ, ਕੇਂਦਰ ਦੀ ਮੌਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁਨਕਰ ਹੋ ਚੁੱਕੀ ਹੈ, ਐਮ ਐਸ ਪੀ ਦਾ ਗ੍ਰੰਟੀ ਕਨੂੰਨ ਬਣਾਇਆ ਜਾਵੇ, ਪਰਾਲ਼ੀ ਸਾੜਨ ਦੀਆਂ ਧਾਰਾਵਾਂ ਵਿੱਚੋਂ ਕਿਸਾਨ ਮਜ਼ਦੂਰਾਂ ਨੂੰ ਬਾਹਰ ਰੱਖਿਆਂ ਜਾਵੇਂ,ਅਤੇ ਇਸ ਕਨੂੰਨ ਦੀ ਧਾਰਾ 14-ਤੇ 15 ਨੂੰ ਖਤਮ ਕੀਤਾ ਜਾਵੇ, ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾਂ ਜਾਵੇਂ, ਲਖੀਮਪੁਰ ਖੀਰੀ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਕੈਬਨਿਟ ਵਿਚੋਂ ਬਰਖਾਸਤ ਕੀਤਾਂ ਜਾਵੇ ਤੇ ਕਨੂੰਨ ਦੀ ਧਾਰਾ 1208 ਵਿੱਚ ਫੜ ਕੇ ਜੇਲ ਵਿਚ ਸੁਟਿਆ ਜਾਵੇਂ,ਦੇਸ਼ ਭਰ ਵਿੱਚ ਕਿਸਾਨ ਤੇ ਮਜ਼ਦੂਰਾਂ ਦੇ ਪਰਚੇ ਰੱਦ ਕੀਤੇ ਜਾਣ ਅਤੇ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ, ਇਸ ਮੌਕੇ ਹਾਜ਼ਰ ਬਲਦੇਵ ਸਿੰਘ ਭੰਗੂ ਸੁਖਦੇਵ ਸਿੰਘ ਧੀਰਾਕੋਟ ਅਮਰਜੀਤ ਸਿੰਘ ਬਾਲੀਆਂ ਜਸਪਾਲੋਂ ਸਿੰਘ ਤਲਵੰਡੀ ਕਰਨਜੀਤ ਸਿੰਘ ਸੂਬੇਦਾਰ ਨਰੰਜਣ ਸਿੰਘ ਬਲਬੀਰ ਸਿੰਘ ਜੱਬੋਵਾਲ, ਗੁਰਪਾਲ ਸਿੰਘ ਭੰਗਵਾ, ਦਿਲਬਾਗ ਸਿੰਘ ਗਹਿਰੀ ਤੇ ਸਾਥੀ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਮੱਛਲ, ਅਮਨਦੀਪ ਸ਼ਰਮਾ, ਜਗਰੂਪ ਸਿੰਘ ਧਾਰੜ, ਸੁਖਵਿੰਦਰ ਸਿੰਘ ਰਾਣਾਂ ਕਾਲਾ, ਸਤਨਾਮ ਸਿੰਘ ਧਾਰੜ, ਮਨਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ