Home Punjabi-News ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਦਿੱਲੀ ਧਰਨੇ ਵਿੱਚ ਨਿਭਾ ਰਿਹਾ ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਦਿੱਲੀ ਧਰਨੇ ਵਿੱਚ ਨਿਭਾ ਰਿਹਾ ਸ਼ਲਾਗਾਯੋਗ ਭੂਮਿਕਾ

ਸਾਹਬੀ ਦਾਸੀਕੇ ਸ਼ਾਹਕੋਟੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਦੇ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਖਜਾਨਚੀ ਲਖਵੀਰ ਸਿੰਘ ਸਿੰਧੜ ਦੀ ਅਗਵਾਈ ਵਿੱਚ ਸ਼ਾਹਕੋਟ ਜ਼ੋਨ ਦੇ ਅੋਹਦੇਦਾਰ ਸਿੰਘੂ ਬਾਡਰ ਤੇ ਲਗਾਤਾਰ ਸਰਗਰਮ ਭੂਮਿਕਾ ਨਿਭਾ ਰਹੇ ਹਨ । ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡਾ ਕੇ ਅੇਮ ਪੀ ਰੋਡ ਤੇ ਚਿਤਾਵਨੀ ਦੇ ਤੋਰ ਤੇ ਲਗਾਇਆ ਧਰਨਾਂ ਸਫਲ ਰਿਹਾ ਅਤੇ ਹੁਣ ਸੂਬਾ ਕਮੇਟੀ ਦੇ ਹੁਕਮ ਅਨੁਸਾਰ ਆਪਣੀ ਡਿਊਟੀ ਨਿਭਾ ਰਹੇ ਹਾਂ ਅਤੇ ਅੱਗੇ ਵੀ ਸੂਬਾ ਕਮੇਟੀ ਦੇ ਹੁਕਮ ਤਨ ਦੇਹੀ ਨਾਲ ਨਿਭਾਵਾਂਗੇ ।ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਦੀ ਮੀਡੀਆ ਲੋਕਾ ਨੂੰ ਗੁਮਰਾਹ ਕਰ ਰਿਹਾ ਹੈ ਕਿ ਦਿੱਲੀ ਮੋਰਚੇ ਵਿੱਚ ਲੋਕਾਂ ਦੀ ਗਿਣਤੀ ਘਟੀ ਹੈ ਪਰ ਅਜਿਹੀ ਕੋਈ ਗੱਲ ਨਹੀਂ ਹੈ ਮੋਰਚਾ ਬਿਲਕੁਲ ਚੜਦੀ ਕਲਾ ਨਾਲ ਚੱਲ ਰਿਹਾ ਹੈ ਅਤੇ ਸਾਡੇ ਪੰਜਾਬ ਤੋਂ ਲਗਾਤਾਰ ਜੱਥੇ ਆ ਰਹੇ ਹਨ।ਉਹਨਾਂ ਕਿਹਾ ਕਿ ਜਿਨਾਂ ਚਿਰ ਸਰਕਾਰ ਆਵਦਾ ਅੜੀਅਲ ਰਵੱਈਆ ਨਹੀਂ ਬਦਲਦੀ ਉਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ ਉਹਨਾਂ ਸਰਕਾਰ ਵੱਲੋਂ ਕਣਕ ਦੀ ਖਰੀਦ ਸੰਬੰਧੀ ਜਾਰੀ ਬੇਲੋੜੀਆਂ ਸ਼ਰਤਾਂ ਦੀ ਨਿਖੇਦੀ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਸੀ ਕਣਕ ਦੀ ਖਰੀਦ ਸਬੰਧੀ ਕਿਸੇ ਕਿਸਮ ਦਾ ਦਸਤਾਵੇਜ ਨਹੀ ਦਿਆਗੇ ਅਤੇ ਬਿਨਾਂ ਸ਼ਰਤ ਕਣਕ ਦੀ ਖਰੀਦ ਨੂੰ ਜਕੀਨੀ ਬਣਾਵਾਗੇ ।ਉਹਨਾਂ ਕਿਹਾ ਕਿ ਸਰਕਾਰ ਕੋਵਿਡ 19 ਦੀ ਆਡ ਵਿੱਚ ਵਿਦਿਆਰਥੀ ਵਰਗ ਅਤੇ ਆਮ ਲੋਕਾਂ ਦਾ ਸ਼ੋਸ਼ਣ ਬੰਦ ਕਰੇ।ਸ਼ਾਹਕੋਟ ਜੋਨ ਦੇ ਖਜਾਨਚੀ ਲਖਵੀਰ ਸਿੰਘ ਸਿੰਧੜ ਅਤੇ ਮੀਤ ਖ਼ਜ਼ਾਨਚੀ ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ ਅਤੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਹੇਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨਾਂ ਚਿਰ ਸਰਕਾਰ ਨਿਜੀਕਰਨ ਦੀਆ ਨੀਤੀਆਂ ਰੱਦ ਨਹੀਂ ਕਰਦੀ ,ਕਾਲੇ ਕਨੂੰਨ ਵਾਪਸ ਨਹੀਂ ਲੇਦੀ,ਅੇਮ ਅੇਸ ਪੀ ਦਾ ਵੱਖਰਾ ਕਨੂੰਨ ਬਣਾ ਕਿ ਸਾਰੀਆਂ ਫਸਲਾ ਦੀ ਖਰੀਦ ਦੀ ਗਰੰਟੀ ਨਹੀਂ ਕਰਦੀ ,ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਦੀ ਉਂਨਾਂ ਚਿਰ ਸਾਡਾ ਸਿੰਘੁ ਬਾਡਰ ਤੇ ਮੋਰਚਾ ਚੜਦੀ ਕਲਾ ਨਾਲ ਚੱਲਦਾ ਰਹੇਗਾ।ਸ਼ਹੀਦ ਸੰਦੀਪ ਕੁਮਾਰ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਨੰਗਲ ਅੰਬੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਕੱਲ ਆਪਣੇ ਜ਼ੋਨ ਤੋਂ ਵੱਡਾ ਜੱਥਾ ਰਵਾਨਾ ਕੀਤਾ ਹੈ ਅਤੇ ਕਾਲੇ ਕਨੂੰਨਾਂ ਦੀ ਵਾਪਸੀ ਤੱਕ ਜੱਥੇ ਭੇਜਦੇ ਰਹਾਂਗੇ।