(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)

ਸ਼ਾਹਕੋਟ/ਮਲਸੀਆਂ:-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜੌਨ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਦੀ ਅਗਵਾਈ ਵਿੱਚ ਪਿੰਡ ਜਾਫਰਵਾਲ ਅਤੇ ਕਿੱਲੀ ਵਿੱਚ ਮੋਦੀ ਅਤੇ ਹਰਸਿਮਰਤ ਕੋਰ ਬਾਦਲ ਦੇ ਪੁਤਲੇ ਫੂਕੇ ਗਏ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ । ਇਹ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਮੰਡੀ ਨੂੰ ਤੋੜਨ ਦੇ ਲਏ ਗਏ ਫੈਸਲੇ ਅਤੇ ਬਿਜਲੀ ਅੇਕਟ 2003 ਅਤੇ 2020 ਅਧੀਨ ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਟ ਘਰਾਣੇਆਂ ਦੇ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਕੀਤਾ ਗਿਆ ।ਪ੍ਰਧਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਅਸੀਂ ਇਹ ਮਾਰੂ ਐਕਟ ਲਾਗੂ ਨਹੀਂ ਹੋਣ ਦਿਆਗੇ ਅਤੇ ਜੇਕਰ ਸਰਕਾਰ ਕੀਤੇ ਹੋਏ ਗਲਤ ਫੇਸਲੇ ਵਾਪਸ ਨਹੀਂ ਲੈਦੀ ਤਾਂ ਸਾਨੂੰ ਵੱਡਾ ਸੰਘਰਸ਼ ਵਿਡਣਾਂ ਪਵੇਗਾ ਜਿਸ ਦੀ ਜ਼ੁਮੇਵਾਰੀ ਸਰਕਾਰ ਦੀ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਡੀਜ਼ਲ ਅਤੇ ਪਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਰਕੇ ਤੇਲ ਤੇ ਸਬਸਿਡੀ ਨੂੰ ਵਧਾਵੇ ਇਸ ਮੌਕੇ ਤੇ ਸਵਰਨ ਸਿੰਘ ਸਾਦਿਕ ਪੁਰ ,ਕੁਲਦੀਪ ਰਾਏ ,ਜਰਨੈਲ ਸਿੰਘ ਰਾਮੇਂ,ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ , ਸ਼ੇਰ ਸਿੰਘ ਰਾਮੇਂ ਲਵਪ੍ਰੀਤ ਸਿੰਘ ,ਜਸਵਿਦਰ ਸਿੰਘ ,ਹਰੀ ਸਿੰਘ ,ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਰੇੜ੍ਹਵਾਂ ਸਵਰਨ ਸਿੰਘ ਅਤੇ ਕੁਲਦੀਪ ਸਿੰਘ ਕਿੱਲੀ ਅਮਰਜੀਤ ਸਿੰਘ ਪੁਨੀਆ ਮੇਜਰ ਸਿੰਘ ਤਲਵੰਡੀ ,ਰਣਜੀਤ ਸਿੰਘ ਅਤੇ ਸ਼ੇਰ ਸਿੰਘ ਰਾਮੇਂ ,ਮੇਜਰ ਸਿੰਘ ਜਾਫਰਵਾਲ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਅਤੇ ਮਜ਼ਦੂਰ ਸ਼ਾਮਿਲ ਹੋਏ