ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਅੱਜ ਮਿੱਤੀ 26 ਸਤੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ੋਨ ਪ੍ਰਧਾਨ ਅਤੇ ਜਿਲਾ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਦੀ ਸਾਂਝੀ ਅਗਵਾਈ ਵਿੱਚ ਜਲੰਧਰ ਸ਼ਾਉਣੀ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ। ਇਸ ਮੋਕੇ ਕਮੇਟੀ ਦੇ ਸੂਬਾ ਖ਼ਜ਼ਾਨਚੀ ਸ.ਗੁਰਲਾਲ ਸਿੰਘ ਪੰਡੋਰੀ ਜੀ ਨੇ ਕਿਸਾਨਾਂ ਮਜ਼ਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਜੇਲ ਭਰੋ ਅੰਦੋਲਨ ਨੂੰ ਲਗਾਤਾਰ 20 ਦਿਨ ਹੋ ਗਏ ਹਨ ।ਅਤੇ 24 ਤਰੀਕ ਤੋਂ ਸਾਡਾ ਰੇਲ ਰੋਕਣ ਦਾ ਅੰਦੋਲਨ ਚੱਲ ਰਿਹਾ ਹੈ ਜੋ 29 ਤਰੀਕ ਤੱਕ ਚੱਲੇਗਾ ਜਿਸਦੇ ਤਹਿਤ ਫ਼ਿਰੋਜ਼ਪੁਰ ,ਅੰਮ੍ਰਿਤਸਰ , ਗੁਰਦਾਸਪੁਰ ,ਹੁਸ਼ਿਆਰਪੁਰ,ਤਰਨਤਾਰਨ ,ਫਾਜਿਲਕਾ,ਦੇਵੀ ਦਾਸ ਪੁਰਾ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦਾ ਭਰਪੂਰ ਸਾਥ ਮਿਲ ਰਿਹਾ ਹੈ ।ਦੇਵੀ ਦਾਸ ਪੁਰਾ ਵਿੱਚ ਭੂਰੀ ਵਾਲੇ ਸੰਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ।ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਜਿਨਾਂ ਚਿਰ ਸਰਕਾਰ ਕਾਲੇ ਆਰਡੀਨੇਸ ਵਾਪਸ ਨਹੀਂ ਲੇਦੀ ਸਾਡਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾਵੇਗਾ ।ਸ਼ਾਹਕੋਟ ਜ਼ੋਨ ਪ੍ਰਧਾਨ ਅਤੇ ਜਿਲਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਕਿ ਸਰਕਾਰ ਤੇਲ ਦੀਆ ਕੀਮਤਾਂ ਵਿੱਚ ਵਾਧਾ ਵਾਪਸ ਲਵੇ ਅਤੇ ਸਬਸਿਡੀਆਂ ਵਧਾਵੇ । ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਨੇ ਆਖਿਆ ਕਿ ਅਜੇ ਤਾਂ ਅਸੀਂ ਰੇਲਾਂ ਹੀ ਰੋਕੀਆਂ ਹਨ ਲੋੜ ਪੇਣ ਤੇ ਦਿੱਲੀ ਵੱਲ ਚੜ੍ਹਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਇਸ ਮੋਕੇ ਤੇ ਸੂਬਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਜੀ ਉਚੇਚੇ ਤੋਰ ਤੇ ਪਹੁੰਚੇ ਅਤੇ ਮੰਚ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਵੱਧ ਚੜ ਕੇ ਇਸ ਜਨ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ।ਇਸ ਮੋਕੇ ਤੇ , ਸਵਰਨ ਸਿੰਘ ਸਾਦਿਕ ਪੁਰ , ਜਰਨੇਲ ਸਿੰਘ ਰਾਂਮੇ ,ਸ਼ੇਰ ਸਿੰਘ ਰਾਂਮੇ ,ਕੁਲਦੀਪ ਰਾਏ ਤਲਵੰਡੀ ਸੰਘੇੜਾ ,ਲਵਪ੍ਰੀਤ ਸਿੰਘ ਕੋਟਲੀ ਗਾਜਰਾਂ ਅਮਰਜੀਤ ਸਿੰਘ ਪੂਨੀਆਂ ,ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਪ੍ਰੇਸ ਸਕੱਤਰ ਰਣਯੋਧ ਸਿੰਘ ਜਾਣੀਆਂ ,ਵੱਸਣ ਸਿੰਘ ਕੋਠਾ ,ਜਗਤਾਰ ਸਿੰਘ ਕੰਗ ਖ਼ੁਰਦ ,ਮਨਪ੍ਰੀਤ ਸਿੰਘ ਗਿੱਦੜ ਪਿੰਡੀ ,ਜਗਤਾਰ ਸਿੰਘ ਚੱਕ ਵਡਾਲਾ ,ਮੋਹਣ ਸਿੰਘ ਜਲਾਲ ਪੁਰ ,ਜੋਗਿੰਦਰ ਸਿੰਘ ਮਡਾਲਾ ਛੰਨਾਂ ,ਕਿਸ਼ਨ ਦੇਵ ਮਿਆਂਣੀ ,ਮਲਕੀਤ ਸਿੰਘ ਜਾਣੀਆਂ ,ਪਰਮਜੀਤ ਸਿੰਘ ਸਰਦਾਰਆਲਾ,ਤਰਲੋਕ ਸਿੰਘ ਗੱਟੀ ਪੀਰ ਬਕਸ ,ਸੁਖਪ੍ਰੀਤ ਸਿੰਘ ਪੱਸਣ ਕਦੀਮ ,ਹਾਕਮ ਸਿੰਘ ,ਬਲਜਿੰਦਰ ਢਿਲ਼ੋ,ਬਲਜਿੰਦਰ ਸਿੰਘ ਸ਼ੇਰਪੁਰ ,ਤਰਸੇਮ ਸਿੰਘ ਜੱਬੋਵਾਲ,ਭਜਨ ਸਿੰਘ ,ਮੁਖਤਿਆਰ ਸਿੰਘ ,ਜਸਵੰਤ ਸਿੰਘ ਮੁੰਡੀ ਛੰਨਾਂ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਹਾਜ਼ਰ ਸਨ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ