* ਪਿੰਡ ਪਲਾਹੀ, ਚੱਕ ਹਕੀਮ ਤੇ ਕਾਂਸ਼ੀ ਨਗਰ ਦਾ ਕੀਤਾ ਦੌਰਾ
* ਲਾਕਡਾਉਨ ਕਰਫਿਉ ਨਾਲ ਦਰਪੇਸ਼ ਮੁਸ਼ਕਲਾਂ ਦਾ ਲਿਆ ਜਾਇਜਾ
ਫਗਵਾੜਾ ( ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ਅਨੁਸਾਰ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਅੱਜ ਹਲਕੇ ਦੇ ਪਿੰਡ ਪਲਾਹੀ, ਚੱਕ ਹਕੀਮ ਅਤੇ ਕਾਂਸ਼ੀ ਨਗਰ ਦਾ ਦੌਰਾ ਕਰਕੇ ਉੱਥੋਂ ਦੇ ਵਸਨੀਕਾਂ ਅਤੇ ਖਾਸ ਤੌਰ ਤੇ ਕਣਕ ਦੀ ਕਟਾਈ ਦੇ ਸੀਜਨ ‘ਚ ਕਿਸਾਨਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ। ਇਸ ਦੌਰਾਨ ਕਿਸਾਨਾ ਦੇ ਦੱਸਿਆ ਕਿ ਫਸਲ ਦੀ ਕਟਾਈ ਲਈ ਕੰਬਾਈਨਾਂ ਦੀ ਇਜਾਜ਼ਤ ਸਰਕਾਰ ਵਲੋਂ ਦੇ ਦਿੱਤੀ ਗਈ ਹੈ ਪਰ ਕੰਬਾਈਨ ਵਿਚ ਕਿਸੇ ਤਰ•ਾਂ ਦਾ ਨੁਕਸ ਪੈਣ ਸਮੇਂ ਸਪੇਅਰ ਪਾਰਟਸ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ ਕਿਉਂਕਿ ਕੋਰੋਨਾ ਕਰਫਿਉ ਕਾਰਨ ਬਾਜਾਰ ਬੰਦ ਹਨ। ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਉਹ ਡਿਪਟੀ ਕਮੀਸ਼ਨਰ ਕਪੂਰਥਲਾ ਨਾਲ ਗੱਲ ਕਰਕੇ ਇਸ ਮੁਸ਼ਕਲ ਦਾ ਢੁਕਵਾਂ ਹਲ ਕਰਵਾਉਣਗੇ। ਇਸ ਦੌਰਾਨ ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ਅਨੁਸਾਰ ਉਹ ਰੋਜਾਨਾ ਕੁੱਝ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਾਇਜਾ ਲੈ ਰਹੇ ਹਨ ਅਤੇ ਕੋਰੋਨਾ ਆਫਤ ਕਾਰਨ ਲੱਗੇ ਕਰਫਿਉ ‘ਚ ਲੋਕਾਂ ਤੱਕ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਰਾਸ਼ਨ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਮਨੋਹਰ ਸਿੰਘ ਪਲਾਹੀ, ਨੰਬਰਦਾਰ ਗੁਰਦੇਵ ਚੰਦ, ਮਦਨ ਲਾਲ ਪੰਚ, ਰੂਪ ਲਾਲ ਸਾਬਕਾ ਪੰਚ, ਸਰਬਜੀਤ ਸਿੰਘ, ਜਸਵੰਤ ਸਿੰਘ, ਜਸਪਾਲ ਸਿੰਘ, ਸਰਬਰ ਗੁਲਾਮ, ਹੁਸਨ ਲਾਲ, ਗੋਪਾਲ ਰਾਏ ਬੰਗੜ, ਸਤਪਾਲ ਬੰਗੜ, ਵਰੁਣ ਬੰਗੜ, ਜਗਦੀਸ਼ ਬੰਗੜ, ਸਤਬੀਰ ਬੰਗੜ, ਰਵੀ ਕੁਮਾਰ ਮੰਤਰੀ, ਮੇਜਰ ਬੰਗੜ, ਬੱਲੂ, ਜਸਪਿੰਦਰ ਕਾਂਸ਼ੀ ਨਗਰ, ਸੋਮ ਦੱਤ, ਰੋਮੀ ਕੈਂਥ ਤੇ ਜਸਪਾਲ ਆਦਿ ਹਾਜਰ ਸਨ