ਫਗਵਾੜਾ (ਡਾ ਰਮਨ) ਕੇਂਦਰ ਸਰਕਾਰ ਵਲੋਂ ਸੰਸਦ ਵਿਚ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਚੱਬੇਵਾਲ ਦੇ ਵਿਧਾਇਕ ਰਾਜਕੁਮਾਰ ਦੇ ਕਾਫਿਲੇ ਨੂੰ ਜਦੋਂ ਹੁਸ਼ਿਆਰਪੁਰ ਰੋਡ ਸਥਿਤ ਕੇਜੀ ਰਿਜੋਰਟ ਦੇ ਨਜਦੀਕ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਰੋਕਿਆ ਤਾਂ ਵਿਧਾਇਕ ਰਾਜਕੁਮਾਰ ਚੱਬੇਵਾਲ ਦੇ ਨਾਲ ਮੋਜੂਦ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਜੋਸ਼ ਨਾਲ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾ ਦਾ ਲਹੂ ਨਹੀਂ ਪੀਣ ਦੇਵੇਗੀ। ਮੰਤਰੀ ਨੂੰ ਕਹਿ ਦਿਓ ਕਿ ਜੇਕਰ ਪੀਣਾ ਹੈ ਤਾਂ ਸਾਡਾ ਖੂਨ ਪੀ ਲਵੇ। ਜਿਸ ਤੋਂ ਬਾਅਦ ਵਿਧਾਇਕ ਰਾਜਕੁਮਾਰ ਚੱਬੇਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਉਹਨਾਂ ਦੇ ਨਾਲ ਮੋਜੂਦ ਹੋਰ ਸਾਥੀਆਂ ਅਤੇ ਕਿਸਾਨਾ ਨੇ ਆਪੋ ਆਪਣਾ ਖੂਨ ਕਢਵਾ ਕੇ ਮੌਕੇ ਤੇ ਮੋਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਹਵਾਲੇ ਇਹ ਕਹਿ ਕੇ ਕਰ ਦਿੱਤਾ ਕਿ ਇਸ ਨੂੰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਦੇ ਦਿੱਤਾ ਜਾਵੇ। ਇਸ ਮੌਕੇ ਬੂਟਾ ਸਿੰਘ ਰਿਹਾਣਾ ਜੱਟਾਂ, ਗੁਰਦੇਵ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਹਰਬੰਸਪੁਰ, ਜ਼ਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ, ਬਲਾਕ ਫਗਵਾੜਾ ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ ਸੁਮਨ ਸ਼ਰਮਾ, ਸੀਨੀਅਰ ਮਹਿਲਾ ਆਗੂ ਸ਼ਵਿੰਦਰ ਨਿਸ਼ਚਲ, ਵਿੱਕੀ ਰਾਣੀਪੁਰ, ਸਰਪੰਚ ਅਵਤਾਰ ਸਿੰਘ ਪੰਡਵਾ, ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਦੇਸਰਾਜ ਝਮਟ, ਹਰਦੀਪ ਸਿੰਘ ਨਰੂੜ, ਅੰਮ੍ਰਿਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਦਵਿੰਦਰ ਸਿੰਘ ਸਰਪੰਚ ਖਲਿਆਣ, ਹਰਨੇਕ ਸਿੰਘ ਨੇਕੀ ਡੁਮੇਲੀ, ਪਵਿੱਤਰ ਸਿੰਘ ਨਸੀਰਾਬਾਦ, ਰਜਤ ਭੁੱਲਾਰਾਈ, ਵਰੁਣ ਬੰਗੜ ਚੱਕ ਹਕੀਮ ਆਦਿ ਹਾਜਰ ਸਨ।