ਗੜ੍ਹਸ਼ੰਕਰ,6 ਅਪ੍ਰੈਲ (ਫੂਲਾ ਰਾਮ ਬੀਰਮਪੁਰ) ਨਜੀਮੂਦੀਨ ਮਰਕਜ ਦਿੱਲੀ ਵਿਖੇ ਜਮਾਤ ਵਿੱਚ ਸ਼ਾਮਲ  ਹੋ ਕੇ ਆਏ ਤਹਿਸੀਲ ਗੜਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਦੇ ਨੌਜਵਾਨ ਹਬੀਬ ਖਾਨ ਪੁੱਤਰ ਸ਼ੁਕਰਦੀਨ ਦੀ ਰਿਪੋਰਟ  ਨੈਗੇਟਿਵ ਆਈ ਹੈ ।ਇਹ ਜਾਣਕਾਰੀ ਡਾਕਟਰ ਰਘਬੀਰ ਸਿੰਘ ਐਸ ਐਮ ਓ ਪੋਸੀ ਨੇ ਦਿੱਤੀ ਹੈ । ਜਿਵੇਂ ਹੀ ਇਲਾਕੇ ਅੰਦਰ ਇਸ ਰਿਪੋਰਟ ਦੀ ਜਾਣਕਾਰੀ ਠੀਕ ਹੋਣ ਦੀ ਮਿਲੀ ਇਲਾਕਾ ਵਾਸੀਆ ਨੇ ਸੁੱਖ ਦਾ ਸਾਹ ਲਿਆ