Home Punjabi-News ਕਾਰੀ ਇਕਰਾਮ ਨੇ ਭਾਜਪਾ ਦਾ ਹਥ ਛੱਡ ਕੇ ਕਾਮਰਸ ਦੇ ਹੱਥ...

ਕਾਰੀ ਇਕਰਾਮ ਨੇ ਭਾਜਪਾ ਦਾ ਹਥ ਛੱਡ ਕੇ ਕਾਮਰਸ ਦੇ ਹੱਥ ਥਾਮਿਆ

ਕਰਤਾਰਪੁਰ( ਰਾਕੇਸ਼ ਭਾਰਤੀ)

ਪੰਜਾਬ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਪ੍ਰਵੇਸ਼ ਮਹਾਸਚਿਵ ਅਖ਼ਤਰ ਸਲਮਾਨੀ ਦੇ ਨਿਵਾਸ ਸਥਾਨ ਉਤੇ ਕਾਰੀ ਇਕਰਾਮ ਨੇ ਕਾਂਗਰਸ ਪਾਰਟੀ ਦਾ ਹੱਥ ਥਾਮਿਆ ਅਤੇ ਭਾਜਪਾ ਨੂੰ ਅਲਵਿਦਾ ਕਿਹਾ, ਪਰਦੇਸ ਮਹਾ ਸਚਿਵ ਅਖਤਰ ਸਲਮਾਨੀ ਨੇ ਕਾਰੀ ਇਕਰਾਮ ਸਾਹਿਬ ਦਾ ਸਵਾਗਤ ਕੀਤਾ ਅਤੇ ਕਾਂਗਰਸ ਪਾਰਟੀ ਦਾ ਸਿਰੋਪਾ ਉਨ੍ਹਾਂ ਦੇ ਗਲ ਵਿੱਚ ਪਾ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਸਾਰਿਆਂ ਦਾ ਪੂਰਾ ਸਨਮਾਨ ਕਰਦੀ ਹੈ ਇਸ ਵਿੱਚ ਸਾਰਿਆਂ ਨੂੰ ਬਰਾਬਰ ਦੀ ਇੱਜ਼ਤ ਮਿਲਦੀ ਹੈ ਅਤੇ ਕੰਮ ਕਰਨ ਵਾਲੇ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ । ਕਾਰੀ ਇਕਰਾਮ ਨੇ ਕਿਹਾ ਕਿ ਵਧਦੀ ਹੋਈ ਮਹਿੰਗਾਈ ਦੀ ਮਾਰ, ਤੇਲ ਕੀਮਤਾਂ ਵਿੱਚ ਲਗਾਤਾਰ ਵਾਧਾ, ਕਿਸਾਨਾਂ ਦੀ ਮੰਗਾਂ ਨੂੰ ਨਾ ਮੰਨਣਾ, ਭਾਜਪਾ ਦੀ ਖੋਖਲੀ ਨੀਤੀਆਂ ਨੂੰ ਬੇਨਕਾਬ ਕਰਦਾ ਹੈ, ਕਾਰੀ ਇਕਰਾਮ ਨੇ ਆਪਣੀ ਗੱਲ ਰੱਖਦੇ ਹੋ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਪੰਜਾਬ ਅਤੇ ਪੰਜਾਬੀਅਤ ਦੇ ਸੱਚੇ ਰਖਵਾਲੇ ਹਨ ਮੈਂ ਹਮੇਸ਼ਾ ਕਾਂਗਰਸ ਪਾਰਟੀ ਦੀ ਸਾਨੂੰ ਮੰਨ ਦੇ ਨਾਲ ਸੇਵਾ ਕਰਾਂਗਾ।
ਕਾਰੀ ਇਕਰਾਮ ਸਾਹਿਬ ਦੇ ਨਾਲ ਦਰਜਨਾਂ ਪਰਿਵਾਰ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਅਖ਼ਤਰ ਸਲਮਾਨੀ , ਕਾਰੀ ਇਕਰਾਮ ਸਾਹਿਬ, ਸ਼ਾਦਾਬ ਅਨਸਾਰੀ ਮੌਜੂਦ ਰਹੇ ।