ਫਗਵਾੜਾ ( ਡਾ ਰਮਨ , ਅਜੇ ਕੋਛੜ। )

ਪੰਜਾਬ ਸਰਕਾਰ ਵੱਲੋਂ ਗੁੰਗੇ,ਬੋਲੇ , ਨੇਤਰਹੀਣ, ਅਤੇ ਅੰਗਹੀਣ ਵਿਅਕਤੀ ਲੲੀ ਦਿੱਤੀਆ ਜਾ ਰਹੀਆ ਸਿਹਤ ਸਹੂਲਤਾਂ ਨੂੰ ਸ਼ਖਤੀ ਨਾਲ ਲਾਗੂ ਕਰਨ ਲਈ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅੈਸ ਪੀ ਸਿੰਘ ਦੀ ਅਗਵਾਈ ਹੇਠ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਮੈਡੀਕਲ ਅਫ਼ਸਰਾ ਵਲੋਂ ਚੈਕ ਅੱਪ ਕੀਤੇ ਗੁੰਗੇ, ਬੋਲੇ, ਨੇਤਰਹੀਣ ਅਤੇ ਅੰਗਹੀਣ ਵਿਅਕਤੀਆਂ ਜਿਨ੍ਹਾਂ ਦੀ ਪਹਿਚਾਣ ਕੀਤੀ ਗਈ ਹੈ ਕਿ ਉਹ ਅੰਗਹੀਣ ਹਨ ਨੂੰ ਅੱਜ 37 ਨੰਬਰ ਕਮਰੇ ਵਿੱਖੇ 10 ਵਿਅਕਤੀਆਂ ਨੂੰ ਅੰਗਹੀਣ ਮੈਡੀਕਲ ਸਰਟੀਫਿਕੇਟ ਵੰਡੇ ਗਏ ੲਿਸ ਮੋਕੇ ਸੀਨੀਅਰ ਕਲਰਕ ਹੰਸ ਰਾਜ ਭੱਟੀ , ਗੁਰਚਰਨ ਸਿੰਘ , ਮੈਡਮ ਮੋਨਿਕਾ,ਅਸ਼ੀਸ਼ ਧੀਮਾਨ , ਆਸ਼ਾ ਸ਼ਰਮਾ,ਧਰਮਿੰਦਰ ਕੁਮਾਰ ਆਦਿ ਹਾਜ਼ਰ ਸਨ