ਫਗਵਾੜਾ ( ਅਜੈ ਕੋਛੜ )-ਹਰ ਸਾਲ ਛੱਬੀ ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਭਾਰਤ ਵੱਲੋਂ ਮਨਾਇਆ ਜਾਂਦਾ ਹੈ ਅਤੇ ਆਪ੍ਰੇਸ਼ਨ ਵਿਜੇ ਦੌਰਾਨ ਜਿਨ੍ਹਾਂ ਵੀਰ ਸੈਨਿਕਾਂ ਨੇ ਸ਼ਹਾਦਤ ਦਿੱਤੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ । ਇਹ ਸਾਲ ਆਪ੍ਰੇਸ਼ਨ ਵਿਜੇ ਦੀ ਵਿਮੀ ਸਾਲ ਗ੍ਰਹਿ ਹੈ ਜਿਸ ਨੂੰ ਕਾਰਗਿਲ ਵਾਰ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ । ਅੱਠ ਪੰਜਾਬ ਬਟਾਲੀਅਨ ਐਨਸੀਸੀ ਫਗਵਾੜਾ ਵੱਲੋਂ ਆਪ੍ਰੇਸ਼ਨ ਵਿਜੇ ਦਿਵਸ ਛੱਬੀ ਜੁਲਾਈ ਇੰਟਰਨੈਸ਼ਨਲ ਕੈਂਬਰਿਜ ਸਕੂਲ ਫਗਵਾੜਾ ਵਿਖੇ ਕਾਰਗਿਲ ਵਾਰ ਦੇ ਦੇ ਹੀਰੋ ਐੱਮ ਪੀ ਐੱਸ ਬਾਜਵਾ ਰਿਟਾਇਰਡ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ । ਜੋ ਕਿ ਕਾਰਗਿਲ ਵਾਰ ਵਿੱਚ ਇੱਕ ਸੌ ਬੰਨਵੇਂ ਮਾਊਂਟੇਨ ਬ੍ਰਿਗੇਡ ਨੂੰ ਕਮਾਂਡ ਕਰ ਰਹੇ ਸੀ। ਇੱਕ ਲੰਮੀ ਅਤੇ ਘਾਤਕ ਲੜਾਈ ਤੋਂ ਬਾਅਦ ਬ੍ਰਿਗੇਡੀਅਰ ਐਮ ਪੀ ਐਸ ਬਾਜਵਾ ਨੇ ਆਪਣੇ ਸਾਥੀਆਂ ਦੇ ਨਾਲ ਟਾਈਗਰ ਹਿੱਲ ਨੂੰ ਪਾਕਿਸਤਾਨੀਆਂ ਤੋਂ ਛੁਡਵਾਇਆ ਸੀ। ਬ੍ਰਿਗੇਡੀਅਰ ਐੱਮ ਪੀ ਐੱਸ ਬਾਜਵਾ ਨੇ ਇਸ ਸਮੇਂ ਤੇ ਆਪਣੇ ਆਪਣੇ ਅਨੁਭਵ ਨੂੰ ਐੱਨਸੀਸੀ ਕੈਡਿਟਸ ਅਤੇ ਹਾਲ ਵਿੱਚ ਮੌਜੂਦ ਗੈਸਟ ਦੇ ਨਾਲ ਸਾਂਝਾ ਕੀਤਾ। ਅਖੀਰ ਵਿੱਚ ਬ੍ਰਿਗੇਡੀਅਰ ਅਦਿੱਤਯ ਮੈਦਾਨ ਗਰੁੱਪ ਕਮਾਂਡਰ ਜਲੰਧਰ, ਯੂਨਿਟ ਕਮਾਂਡਰ ਕਰਨਲ ਕੁਲਵੰਤ ਸਿੰਘ ਸੈਨਾ ਮੈਡਲ ਅਤੇ ਐਡਮ ਸੁਜਾਤਾ ਮੰਦੋਤਰਾਂ ਜੀ ਨੇ ਬ੍ਰਿਗੇਡੀਅਰ ਐਮ ਪੀ ਐਸ ਬਾਜਵਾ ਰਿਟਾਇਰ ਜੀ ਨੂੰ ਮੋਮੈਂਟੋ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੇ ਇਸ ਹੌਸਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਤੇ ਮਿਸਟਰ ਬਖ਼ਤਾਵਰ ਸਿੰਘ ਆਈਏਐੱਸ ਕਮਿਸ਼ਨਰ, ਅੱਠ ਪੰਜਾਬ ਬਟਾਲੀਅਨ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਸਕੂਲ ਤੇ ਕਾਲਜਾਂ ਦੇ ਪ੍ਰਿੰਸੀਪਲ , ਇਹ ਐਨ ਓ ਤੇ ਪੰਜ ਸੌ ਕੈਡਿਟਸ ਵੀ ਹਾਜ਼ਰ ਸਨ ।