(ਰਿਪੋਰਟ ਅਜੈ ਕੋਛੜ ਬਿਊਰੋ ਪੰਜਾਬ ) ਨੂਰਮਹਿਲ –  ਇਤਿਹਾਸਿਕ ਸ਼ਹਿਰ ਬਣਾ ਬਿਨ ਬਾਰਸ਼ ਸਮੁੰਦਰ ਔਰ ਸ਼ਹਿਰ ਦੇ ਕਾਂਗਰਸੀ ਕੌਸਲਰ ਵਾਈਸ ਜੰਗ ਬਹਾਦਰ ਕੋਹਲੀ ਅਤੇ ਵਾਰਡ ਐਮ ਸੀ ਸ਼੍ਰੀਮਤੀ ਬਤਰਾ ਦੀਆ ਮਨਮਰਜ਼ੀਆ ਦੇ ਚਲਦੇ ਵਾਰਡ ਨੰ 4 ਅਤੇ 5 ਵਾਰਡ ਦੇ ਲੋਕਾਂ ਦੇ ਘਰਾਂ ਵਿੱਚ ਫੜਿਆ ਪਾਣੀ। ਨਗਰ ਕੌਂਸਲ ਦੇ ਪ੍ਰਧਾਨ ਦੀ ਮਰਜੀ ਦੇ ਬਗੈਰ ਨਾਲੇ ਦੀ ਸਫਾਈ ਕਰਦੇ ਹੋਏ ਨਾਲਾ ਢਹਿ ਢੇਰੀ ਹੋ ਗਿਆ
ਸਰਕਾਰ ਦੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਸਿਰਫ ਪਬਲੀਸਿਟੀ ਸਟੰਟ ਵਾਸਤੇ ਬਿਨਾ ਕਿਸੇ ਵਿਭਾਗੀ ਅਧਿਕਾਰੀਆ ਦੀ ਮੰਜੂਰੀ ਦੇ ਕਿਉਂਕਿ ਅਗਲੇ ਸਾਲ ਚੜਦੇ ਕੌਸਲ ਦੀਆ ਚੋਣਾਂ ਆ ਜਾਣੀਆ ਹਨ ।
ਲੋਕਾ ਦੇ ਦੁਖ ਦਰਦ ਨੂੰ ਦੇਖਦੇ ਹੋਏ ਬੀ ਜੇ ਪੀ ਦੇ ਮੰਡਲ ਪ੍ਰਧਾਨ ਰਾਜ ਕੁਮਾਰ ਸੰਧੀਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ਼ਿਵਾ ਕੋਹਲੀ, ਵਿੱਕੀ ਕੋਛੜ ਤੇ ਹੋਰ ਸ਼ਹਿਰ ਵਾਸੀਆਂ ਨੇ ਆਪਣੀ ਹੀ ਭਾਈਵਾਲ ਪਾਰਟੀ ਦੇ ਪ੍ਰਧਾਨ ਖਿਲਾਫ ਆਪਣੇ ਸਹਿਯੋਗੀਆਂ ਨਾਲ ਲਾਇਆ ਧਰਨਾ ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਵਿੱਚ 13 ਐਮ,ਸੀ ਹਨ ਪਰ ਧਰਨੇ ਦੌਰਾਨ ਇੱਕ ਵੀ ਐਮ,ਸੀ ਨੇ ਆ ਕੇ ਧਰਨਾ ਕਾਰੀਆ ਦੀ ਸਮੱਸਿਆ ਜਾਨਣ ਦੀ ਕੋਸ਼ਿਸ਼ ਤੱਕ ਨੀ ਕੀਤੀ।
ਇੱਥੇ ਇਹ ਇਹ ਵੀ ਜਿਕਰਯੋਗ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਪ੍ਰਧਾਨ ਸਾਬ ਵਲੋ ਕੋਈ ਵੀ ਕਾਰਵਾਈ ਅਜੇ ਨਹੀਂ ਕੀਤੀ ਗਈ ਅਤੇ ਪ੍ਰਧਾਨ ਸਾਹਿਬ ਦਾ ਫੋਨ ਸਵਿੱਚ ਆਫ ਆ ਰਿਹਾ ਹੈ ।
ਨਗਰ ਪ੍ਰਧਾਨ ਅਕਾਲੀ ਦਲ ਦਾ ਅਤੇ ਸਰਕਾਰ ਕਾਂਗਰਸ ਦੀ ਹੋਣ ਕਾਰਨ ਸ਼ਾਇਦ ਪ੍ਰਧਾਨ ਸਾਬ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਹਿਮੰਤ ਨਾ ਕਰਦੇ ਹੋਣ ਪਰ ਪਾਰਟੀਆਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਸ਼ਹਿਰ ਵਾਸੀ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹਨ। ਸ਼ਹਿਰ ਵਿੱਚ ਨਾ ਬਿਜਲੀ ਨਾ ਸਫਾਈ ਨਾ ਸੀਵਰੇਜ ਨਾ ਸੜਕ ਸਿਰਫ ਨਰਕ ਹੀ ਨਰਕ