ਮਾਹਿਲਪੁਰ 06 ਅਗਸਤ ( ਜਸਵਿੰਦਰ ਹੀਰ ) ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਜਥੇਬੰਦੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਗਰਸ ਸਰਕਾਰ ਖਿਲਾਫ ਪਿੰਡ ਪੱਧਰੀ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਇਨਾ ਪਿੰਡ ਪੱਧਰੀ ਰੋਸ ਪ੍ਰਦਰਸ਼ਨਾ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਪਰਮਜੀਤ ਸਿੰਘ ਪੰਜੋੜ ਜਿਲ੍ਹਾ ਪ੍ਰਧਾਨ ਅੈਸ.ਸੀ. ਵਿੰਗ ਹੁਸ਼ਿਆਰਪੁਰ ਨੇ ਕਿਹਾ ਕਿ ਕਾਗਰਸ ਸਰਕਾਰ ਵੱਲੋ ਗਰੀਬ ਤੇ ਦਲਿੱਤ ਸਮਾਜ ਵਿਰੋਧੀ ਅਪਣਾਈਆ ਜਾ ਰਹੀਆਂ ਨੀਤੀਆਂ ਖਿਲਾਫ਼ ਇਹ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨਾ ਕਿਹਾ ਕਿ ਕਾਗਰਸ ਸਰਕਾਰ ਵੱਲੋ ਸੱਤਾਂ ਸੰਭਾਲਦਿਆ ਹੀ ਗਰੀਬਾਂ ਤੇ ਦਲਿੱਤ ਸਮਾਜ ਦੇ ਲੋਕਾਂ ਦੇ ਨੀਲੇ ਕਾਰਡ, ਪੈਨਸ਼ਨਾਂ, ਸ਼ਗਨ ਸਕੀਮਾਂ, ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਸਮੇਤ ਗਰੀਬ ਤੇ ਦਲਿੱਤ ਸਮਾਜ ਦੇ ਬੱਚਿਆਂ ਲਈ ਸਕਾਲਰਸ਼ਿੱਪ ਵਰਗੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਜਿਸ ਨਾਲ ਗਰੀਬ ਤੇ ਦਲਿੱਤ ਸਮਾਜ ਨੂੰ ਵੱਡਾ ਧੱਕਾ ਪਹੁੰਚਿਆ ਹੈ।