ਫਗਵਾੜਾ (ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਪਿੰਡ ਖਲਵਾੜਾ ਵਿਖੇ ਕਸ਼ਮੀਰ ਸਿੰਘ ਅਤੇ ਪਰਮਜੀਤ ਕਾਕਾ ਪ੍ਰਧਾਨ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾ ਖਿਲਾਫ ਧਰਨਾ ਲਗਾ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਕਿਸਾਨਾ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਲਈ ਮਜਬੂਰ ਹਨ ਅਤੇ ਹੁਣ ਮੋਦੀ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਉਹਨਾਂ ਨੂੰ ਹੋਰ ਮੁਸ਼ਕਲ ਵਿੱਚ ਪਾ ਰਹੀ ਹੈ ਉਕਤ ਆਗੂਆਂ ਨੇ ਮੰਗ ਕੀਤੀ ਕਿ ਸੰਸਦ ਵਿਚ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਏ ਜਾਣ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਸਮੂਹ ਹਾਜਰੀਨ ਦਾ ਧਰਨੇ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਜਗਜੀਵਨ ਲਾਲ ਸਰਪੰਚ ਖਲਵਾੜਾ ਕਲੋਨੀ, ਰਾਮ ਲਾਲ ਢੰਡਾ, ਹਰੀਪਾਲ ਢੰਡਾ, ਜੋਗਪਾਲ ਨਈਅਰ, ਨੰਜੂ ਰਾਮ ਸੀਂਹਮਾਰ, ਕਰਤਾਰਾ ਰਾਮ, ਸਾਬਕਾ ਸਰਪੰਚ ਹਰਬੰਸ ਲਾਲ, ਪਰਮਜੀਤ ਰਾਮ, ਭਜਨ ਦਾਸ ਨਈਅਰ, ਬੰਤ ਰਾਮ ਢੰਡਾ, ਹਰੀ ਰਾਮ, ਪਰਗਣ ਮੱਲ, ਗੁਰਪ੍ਰੀਤ ਕੌਰ ਪੰਚ, ਰਾਜ ਰਾਣੀ, ਗੁਰਬਖਸ਼ ਕੌਰ, ਸੁਰਜੀਤ ਢੰਡਾ, ਸੰਦੀਪ ਢੰਡਾ, ਰਮਨ ਜੱਖੂ, ਕਮਲ ਮੱਲ, ਸੁੱਖਾ, ਮੀਨੂੰ, ਮਨੀ, ਲਖਵੀਰ ਸਿੰਘ, ਇੰਦਰਜੀਤ ਸਿੰਘ, ਮਨਦੀਪ, ਜੱਸੀ, ਮੋਹਿਤ, ਪਰਮਜੀਤ ਆਦਿ ਹਾਜਰ ਸਨ