ਫਗਵਾੜਾ 26 ਜੂਨ (Ajay Kochhar,Dr.Raman)

ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਵਲੋਂ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਰਪੋਰੇਸ਼ਨ ਦਫਤਰ ਵਿਖੇ ਬਣੇ ਪਾਰਕ ਵਿਚ ਸਥਾਪਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਪ੍ਰਤਿਮਾ ਅੱਗੇ ਦੋ ਮਿਨਟ ਦਾ ਮੌਨ ਧਾਰਨ ਕਰਕੇ ਲੱਦਾਖ ਸਰਹੱਦ ‘ਤੇ ਚੀਨ ਦੀ ਫੌਜ ਨਾਲ ਮੁਠਭੇੜ ਦੌਰਾਨ ਸ਼ਹੀਦ ਹੋਏ ਭਾਰਤੀ ਫੋਜ ਦੇ ਵੀਹ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠ ਦਾ ਚੀਨ ਵਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ ਜਿਸਦੇ ਲਈ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਚੀਨ ਨੇ ਭਾਰਤ ਦੀ ਜਮੀਨ ਪਰ ਕੋਈ ਕਬਜਾ ਨਹੀਂ ਕੀਤਾ ਹੈ ਜਦਕਿ ਚੀਨ ਦਾਅਵਾ ਕਰਦਾ ਹੈ ਕਿ ਗਲਵਾਨ ਘਾਟੀ ਤੇ ਭਾਰਤ ਦਾ ਕੋਈ ਅਧਿਕਾਰ ਨਹੀਂ ਹੈ। ਪਹਿਲਾਂ ਇਹ ਗੱਲ ਵੀ ਕਹੀ ਗਈ ਕਿ ਚੀਨ ਨੇ ਕਿਸੇ ਵੀ ਭਾਰਤੀ ਫੌਜੀ ਨੂੰ ਅਗਵਾ ਨਹੀਂ ਕੀਤਾ ਲੇਕਿਨ ਬਾਅਦ ਵਿਚ ਕੇਂਦਰ ਸਰਕਾਰ ਨੇ ਹੀ ਦੱਸਿਆ ਕਿ ਇਕ ਅਫਸਰ ਸਮੇਤ ਭਾਰਤੀ ਫੌਜੀਆਂ ਨੂੰ ਚੀਨੀ ਫੌਜ ਤੋਂ ਛੁਡਾਇਆ ਗਿਆ ਹੈ। ਉਹਨਾਂ ਕਾਹ ਕਿ ਅਜਿਹੀ ਗੁਮਰਾਹ ਕਰਨ ਵਾਲੀ ਬਿਆਨ ਬਾਜੀ ਨਾਲ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦੇ ਰਸੂਖ ਨੂੰ ਸੱਟ ਵੱਜਦੀ ਹੈ ਇਸ ਲਈ ਸਰਕਾਰ ਨੂੰ ਜਨਤਾ ਅਤੇ ਮੀਡੀਆ ਦੇ ਸਾਹਮਣੇ ਅਸਲ ਤੱਥ ਹੀ ਰੱਖਣੇ ਚਾਹੀਦੇ ਹਨ। ਇਸ ਦੌਰਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਭਾਰਤੀ ਫੌਜ ਦੇ ਨਾਲ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਫੌਜ ਦਾ ਸਾਥ ਦਿੱਤਾ ਹੈ। ਇਸ ਸਮੇਂ ਵੀ ਜੋ ਜਵਾਨ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨਾਲ ਕਾਂਗਰਸ ਪਾਰਟੀ ਨੂੰ ਪੂਰੀ ਹਮਦਰਦੀ ਹੈ ਲੇਕਿਨ ਮੋਦੀ ਸਰਕਾਰ ਨੂੰ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਫੌਜ ਨੂੰ ਜਰੀਆ ਬਨਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸ਼ਹੀਦ ਫੌਜੀਆਂ ਦੀ ਯਾਦ ਵਿਚ ਦੀਵੇ ਅਤੇ ਮੋਮਬੱਤੀਆਂ ਵੀ ਜਲਾਈਆਂ ਗਈਆਂ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਸੂਬਾ ਸਕੱਤਰ ਮਨੀਸ਼ ਭਾਰਦਵਾਜ, ਸੂਬਾ ਸਕੱਤਰ ਤਰਨਜੀਤ ਸਿੰਘ ਬੰਟੀ ਵਾਲੀਆ, ਸੀਨੀਅਰ ਆਗੂ ਵਿਨੋਦ ਵਰਮਾਨੀ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਸਾਬਕਾ ਕੌਂਸਲਰ ਸੀਤਾ ਦੇਵੀ, ਸੰਤੋਸ਼ ਕੁਮਾਰੀ ਸਰਪੰਚ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਪਦਮਦੇਵ ਸੁਧੀਰ, ਸਾਬਕਾ ਬਲਾਕ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਦਰਸ਼ਨ ਲਾਲ ਧਰਮਸੋਤ, ਮਨੀਸ਼ ਪ੍ਰਭਾਕਰ, ਵਿੱਕੀ ਸੂਦ, ਜਤਿੰਦਰ ਵਰਮਾਨੀ, ਅਮਰਜੀਤ ਸਿੰਘ, ਓਮ ਪ੍ਰਕਾਸ਼ ਬਿੱਟੂ, ਸੁਨੀਲ ਪਰਾਸ਼ਰ, ਅਸ਼ਵਨੀ ਸ਼ਰਮਾ, ਪਵਿੱਤਰ ਸਿੰਘ, ਗੁਰਦਿਆਲ ਸਿੰਘ ਨਨਰਾ, ਗੁਰਦੀਪ ਦੀਪਾ, ਧਰਮਵੀਰ ਸੇਠੀ, ਤੁਲਸੀ ਰਾਮ ਖੋਸਲਾ, ਸਤੀਸ਼ ਸਲਹੋਤਰਾ, ਤਿਲਕ ਰਾਜ ਮੱਟੂ, ਮਾਸਟਰ ਬਹਿਲ, ਪ੍ਰਮੋਦ ਜੋਸ਼ੀ, ਜਗਜੀਤ ਬਿੱਟੂ, ਸੰਜੀਵ ਭਟਾਰਾ ਜੱਜੀ, ਰਾਜਨ ਸ਼ਰਮਾ, ਸੌਰਵ ਜੋਸ਼ੀ, ਗੁਰਦਿਆਲ ਸਿੰਘ ਸੈਣੀ, ਜੋਏ ਉੱਪਲ, ਸੋਨੀ ਤੇ ਗੁਰਪ੍ਰੀਤ ਗੋਪੀ ਆਦਿ ਹਾਜਰ ਸਨ।