-ਭਾਜਪਾ ਨੇਤਾ ਰਾਕੇਸ਼ ਘਈ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ,ਕਿਹਾ- ਧਾਲੀਵਾਲ ਸਾਹਿਬ ਦੀ ਵਿਕਾਸ ਨੀਤੀਆਂ ਤੋ ਪ੍ਰਭਾਵਿਤ
ਫਗਵਾੜਾ (ਡਾ ਰਮਨ ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੇ ਵਿਕਾਸ, ਸਮਾਜ ਭਲਾਈ ਕੰਮਾਂ ਅਤੇ ਹਲਕੇ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਵਾਰਡ ਨੰਬਰ 7 ਤੋਂ ਭਾਜਪਾ ਦੇ ਰਾਕੇਸ਼ ਘਈ ਨੇ ਹਰ ਦਿਲ ਅਜ਼ੀਜ਼ ਕਾਂਗਰਸੀ ਨੇਤਾ ਅਤੇ ਸਮਾਜ ਸੇਵਾ ਨੂੰ ਸਮਰਪਿਤ ਸੰਜੀਵ ਜੱਜੀ ਭਟਾਰਾ ਦੀ ਪ੍ਰੇਰਣਾ ਸਦਕਾ ਪਰਿਵਾਰ ਅਤੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਕਾਂਗਰਸ ਵਿਚ ਸ਼ਾਮਲ ਹੋਣ ਤੇ ਰਾਕੇਸ਼ ਘਈ ਨੇ ਸਭ ਤੋਂ ਪਹਿਲਾ ਸੰਜੀਵ ਜੱਜੀ ਭਟਾਰਾ ਦਾ ਧੰਨਵਾਦ ਕੀਤਾ ਕਿ ਉਨਾਂ ਦੀ ਬਦੌਲਤ ਹੀ ਉਨਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਉਨਾਂ ਕਿਹਾ ਕਿ ਬੇਸ਼ੱਕ ਉਹ ਭਾਜਪਾ ਵਿਚ ਸਨ,ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਉਨਾਂ ਦੇ ਕਾਰਜਕਾਲ ਵਿਚ ਐਨਆਰਆਈ ਕਾਲੋਨੀ ਅਤੇ ਹੋਰ ਇਲਾਕਿਆਂ ਦੀ ਵਿਕਾਸ ਦੇ ਮਾਮਲੇ ਵਿਚ ਅਣਦੇਖੀ ਕੀਤੀ ਗਈ ਅਤੇ ਕਦੇ ਵੀ ਭਾਜਪਾ ਦਾ ਕੋਈ ਨੇਤਾ ਵਾਰਡ ਵਾਸੀਆਂ ਦੇ ਸਹਿਯੋਗ ਅਤੇ ਸਹਾਇਤਾ ਲਈ ਅੱਗੇ ਨਹੀਂ ਆਇਆ ਜਿਸ ਕਾਰਨ ਉਹ ਪਾਰਟੀ ਵਿਚ ਰਹਿ ਕੇ ਵੀ ਪਰੇਸ਼ਾਨ ਸਨ ਘਈ ਅਤੇ ਉਨਾਂ ਦੇ ਸਾਥੀਆਂ ਨੇ ਕਿਹਾ ਕਿ ਜਦੋਂ ਤੇ ਵਿਧਾਇਕ ਧਾਲੀਵਾਲ ਬਣੇ ਹਨ,ਉਦੋਂ ਤੋਂ ਹੀ ਇਲਾਕੇ ਨੂੰ ਸੰਜੀਵ ਜੱਜੀ ਭਟਾਰਾ ਵਰਗੇ ਨੇਤਾ ਮਿਲੇ ਹਨ ਜੋ ਸਦਾ ਉਨਾਂ ਦੇ ਦੁੱਖ ਸੁੱਖ ਵਿਚ ਸਹਾਈ ਰਹਿੰਦੇ ਹਨ ਧਾਲੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਨ ਵਿਚ ਹੀ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਕੰਮ ਸ਼ੁਰੂ ਹੋਏ ਹਨ ਧਾਲੀਵਾਲ ਤੇ ਉਨਾਂ ਦੇ ਪਰਿਵਾਰ ਨੇ ਕੋਰੋਨਾ ਕਾਲ ਵਿਚ ਫਗਵਾੜਾ ਵਾਸੀਆਂ ਦੀ ਬਹੁਤ ਸਮਰਪਣ ਨਾਲ ਸੇਵਾ ਕੀਤੀ,ਜਿਸਤੋਂ ਉਹ ਖ਼ਾਸੇ ਪ੍ਰਭਾਵਿਤ ਹਨ ਖ਼ੁਦ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਵੀ ਉਹ ਅਤੇ ਉਨਾਂ ਦਾ ਪਰਿਵਾਰ ਲਗਾਤਾਰ ਫਗਵਾੜਾ ਵਾਸੀਆਂ ਦੇ ਸੇਵਾ ਵਿਚ ਜੁਟੇ ਰਹੇ
ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੇ ਰਾਕੇਸ਼ ਘਈ ਅਤੇ ਉਨਾਂ ਦੇ ਸਾਥੀਆਂ ਦਾ ਸਵਾਗਤ ਕਰਦੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟੀ ਵਿਚ ਉਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਜਿੱਥੇ ਤੀਕ ਵਿਕਾਸ ਦੀ ਗੱਲ ਹੈ,ਉਹ ਸਾਫ਼ ਕਰ ਦੇਣਾ ਚਾਹੁੰਦੇ ਹਨ ਕਿ ਕਾਂਗਰਸ ਦੀ ਹਮੇਸ਼ਾ ਹੀ ਵਿਕਾਸ ਅਤੇ ਆਪਸੀ ਭਾਈਚਾਰੇ ਦੀ ਰਾਜਨੀਤੀ ਰਹੀਂ ਹੈ ਅਤੇ ਭਾਜਪਾ ਅਤੇ ਹੋਰਨਾਂ ਦਲਾਂ ਦੀ ਇਸ ਦੇ ਉਲਟ ਉਨਾਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਦਾ ਵਿਕਾਸ ਉਨਾਂ ਨੇ ਪਹਿਲ ਦੇ ਆਧਾਰ ਤੇ ਬਿਨਾਂ ਕਿਸੇ ਭੇਦਭਾਵ ਤੋਂ ਕੀਤਾ ਹੈ,ਚਾਹੇ ਇਸ ਲਈ ਉਨਾਂ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ,ਪਰ ਉਹ ਯਕੀਨ ਦਿਵਾਉਂਦੇ ਹਨ ਕਿ ਫਗਵਾੜਾ ਨੂੰ ਇੱਕ ਆਦਰਸ਼ ਵਿਧਾਨ ਸਭਾ ਹਲਕਾ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਇਸ ਦੇ ਲਈ ਚਾਹੇ ਉਨਾਂ ਨੂੰ ਮੁੱਖਮੰਤਰੀ ਪੰਜਾਬ ਕੈਪਟਨ ਅਮਰੇਂਦਰ ਸਿੰਘ ਨਾਲ ਹੀ ਕਿਉਂ ਨਾਲ ਗੱਲ ਕਰਨੀ ਪਵੇ ਉਨਾਂ ਕਿਹਾ ਕਿ ਫਗਵਾੜਾ ਉਨਾਂ ਦਾ ਆਪਣਾ ਪਰਿਵਾਰ ਹੈ ਅਤੇ ਪਰਿਵਾਰ ਦੀ ਭਲਾਈ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਇਸ ਮੌਕੇ ਪਰਮਜੀਤ ਸਿੰਘ ਬਸੂਟਾ, ਮੇਜ਼ਰ ਸੈਣੀ, ਮਿੱਕੀ ਘਈ (ਪ੍ਰਧਾਨ ਬਾਬਾ ਸਿਪਾਹੀਆਂ ਸ਼ਾਹ ਜੀ), ਬਿੱਟੂ ਸ਼ਿੰਗਾਰਾ,ਰਾਮ ਪਾਲ ਸਿੰਘ (ਪ੍ਰਧਾਨ ਬਾਬਾ ਫਤੇਹ ਸਿੰਘ ਨਗਰ ਸੋਸਾਇਟੀ), ਬੰਕੂ ਲੂੰਬਾ,ਅਰੁਣ ਵਸ਼ਿਸਟ,ਗੋਲਾ ਮੜੀਆ,ਬਲਵੰਤ ਸਿੰਘ ਠਾਕੁਰ,ਵਿਨੋਦ ਗਾਬਾ,ਕਸ਼ਮੀਰੀ ਲਾਲ,ਅਮਰੀਕ ਸਿੰਘ,ਬਲਰਾਮ ਸਿੰਘ,ਰੰਜੀਵ ਸ਼ਰਮਾ,ਅਮਿੱਤ ਕੱਦ,ਸਾਗਰ ਸਿੰਘ,ਰਾਜ ਕੁਮਾਰ,ਤਰੁਨ ਜਲੋਟਾ,ਪਰਿਕਸ਼ਿਤ ਸਾਹਨੀ,ਬਾਊ,ਰਾਜਿੰਦਰ,ਦੀਦਾਰ ਸਿੰਘ,ਜੋਗਿੰਦਰ,ਮਲਕੀਤ ਸਿੰਘ ਖੰਨਾ,ਰਾਜੇਸ਼,ਅਮਨ ਸਿੰਘ,ਸਤੀਸ਼ ਚੰਦਰ ਲਾਡੀ,ਰੋਹਿਤ,ਨਿਤੀਸ਼,ਸਮੀਰ, ਰੋਹਨ,ਰੋਹਿਤ ਵੋਹਰਾ,ਰਿਸ਼ੂ ਵੋਹਰਾ,ਪ੍ਰਿੰਸ ਸਿੰਘ,ਮਨਪ੍ਰੀਤ ਸਿੰਘ ਆਦਿ ਇਲਾਕਾ ਵਾਸੀ ਮੌਜੂਦ ਸਨ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਦਾ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਵਿਨੋਦ ਵਰਮਾਨੀ,ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲੀਆ,ਸਾਬਕਾ ਕੌਂਸਲਰ ਪਦਮ ਦੇਵ ਸੁਧੀਰ,ਰਾਮ ਪਾਲ ਉੱਪਲ਼,ਮਨੀਸ਼ ਪ੍ਰਭਾਕਰ,ਜਤਿੰਦਰ ਵਰਮਾਨੀ,ਮੋਹਨ ਲਾਲ ਮੋਹਨੀ,ਗੁਰਦੀਪ ਗਰੇਵਾਲ,ਕੁਲਵੰਤ ਭੱਟੀ,ਕਾਲਾ ਸੈਣੀ,ਤਿਰਲੋਕ ਨਾਮਧਾਰੀ,ਤਾਰਨ ਨਾਮਧਾਰੀ ਨੇ ਵੀ ਸਵਾਗਤ ਕੀਤਾ ਅਤੇ ਵਧਾਈ ਦਿੱਤੀ