ਤਰਨ ਤਾਰਨ (ਬਿਊਰੋ ਰਿਪੋਰਟ)

ਦੂਸਰੇ ਰਾਜਾਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਨੂੰਨ ਖ਼ਤਮ ਹੁੰਦਾ ਜਾਂ ਰਿਹਾ ਹੈ। ਤੁਸੀਂ ਆਏਂ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਵੀਡੀਉ ਵਿੱਚ ਵੇਖ ਸਕਦੇ ਹੋ ਕੀ ਕਿਸ ਤਰ੍ਹਾਂ ਗਰੀਬ ਪਰਿਵਾਰਾਂ ਨਾਲ ਸਿਆਸੀ ਪਹੁੰਚ ਰੱਖਣ ਵਾਲੇ ਵਿਅਕਤੀਆਂ ਵੱਲੋਂ ਧੱਕਾ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਤੇ ਕੁੱਝ ਦਿਨ ਪਹਿਲਾਂ ਇੱਕ ਵੀਡੀਉ ਵਾਇਰਲ ਹੋਈ ਸੀ । ਜਿਸ ਵਿੱਚ ਤੁਸੀਂ ਵੇਖਿਆ ਹੋਵੇਗਾ ਕੀ ਐਸਸੀ ਪਰਿਵਾਰ ਨਾਲ ਸਬੰਧਤ ਲੋਕਾਂ ਦੇ ਘਰਾਂ ਉੱਪਰ, ਪਿੰਡ ਦੇ ਕਾਂਗਰਸੀ ਸਰਪੰਚ ਬਲਬੀਰ ਸਿੰਘ ਵੱਲੋਂ ਸਿਆਸੀ ਸ਼ਹਿ ਹੋਣ ਕਰਕੇ ਆਪਣੇ ਹਮਾਇਤੀਆਂ ਨਾਲ ਪੱਥਰਬਾਜ਼ੀ ਕੀਤੀ ਜਾ ਰਹੀ ਹੈ। ਇਹ ਵੀਡੀਉ ਜ਼ਿਲਾ ਤਰਨਤਾਰਨ ਦੀ ਤਹਿਸੀਲ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਕਰਮੂੰਵਾਲਾ ਦੀ ਹੈ। ਪਿੰਡ ਕਰਮੂੰਵਾਲਾ ਦੇ ਮੌਜੂਦਾਂ ਕਾਂਗਰਸੀ ਸਰਪੰਚ ਵੱਲੋਂ ਆਪਣੇ ਸਾਥੀਆਂ ਦੀ ਮੱਦਦ ਨਾਲ ਪਿੰਡ ਦੇ ਵਿੱਚ ਰਹਿ ਰਹੇ ਜੱਦੀ ਪੁਸ਼ਤੀ ਐਸਸੀ ਪਰਿਵਾਰਾਂ ਨੂੰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤੇ ਉਹਨਾਂ ਗ਼ਰੀਬ ਪਰਿਵਾਰਾਂ ਦੇ ਘਰਾਂ ਦਾ ਨਿਕਾਸੀ ਦਾ ਪਾਣੀ ਘਰਾਂ ਵਿੱਚ ਬੰਦ ਕਰ ਦਿੱਤਾ, ਘਰ ਦੇ ਅੱਗੋਂ ਲੰਘ ਰਹੀ ਸੜਕ ਤੇ 4 ਫੁੱਟ ਦੇ ਕਰੀਬ ਮਿੱਟੀ ਪਾ ਦਿੱਤੀ ਗਈ ਤੇ ਘਰਾਂ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਵੀਡੀਉ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਪਿੰਡ ਦੇ ਕੁੱਝ ਲੋਕਾਂ ਵੱਲੋਂ ਇਹਨਾਂ ਗ਼ਰੀਬ ਪਰਿਵਾਰਾਂ ਦੇ ਘਰਾਂ ਉੱਪਰ ਪੱਥਰਬਾਜ਼ੀ ਵੀ ਕੀਤੀ ਗਈ ਹੈ। ਇਸ ਸਾਰੀ ਘਟਨਾ ਕ੍ਰਮ ਤੋਂ ਬਾਅਦ ਇਹਨਾਂ ਪਰਿਵਾਰਾਂ ਵੱਲੋਂ ਥਾਣਾ ਚੋਹਲਾ ਸਹਿਬ ਤੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤ ਦਿੱਤੀਆਂ ਗਈਆਂ।ਪਰ ਇਹਨਾਂ ਗ਼ਰੀਬ ਪਰਿਵਾਰਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਕਾਂਗਰਸੀਆਂ ਦੇ ਦਬਾਅ ਹੇਠ ਹੋਣ ਕਰਕੇ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਕਾਰਵਾਈ ਕਾਂਗਰਸੀ ਸਰਪੰਚ ਤੇ ਉਸ ਦੇ ਸਾਥੀਆਂ ਤੇ ਕੀਤੀ ਗਈ। ਇੰਨਸਾਫ਼ ਲੈਣ ਵਾਸਤੇ ਵਿਰਸਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕਰਮੁਵਾਲਾ ਵੱਲੋਂ ਐਸਸੀ ਕਮਿਸ਼ਨ ਨੂੰ ਦਰਖ਼ਾਸਤ ਦਿੱਤੀ ਗਈ ਤੇ ਸਾਰੀ ਘਟਨਾ ਦਾ ਪਤਾ ਲੱਗਣ ਤੇ ਮੋਕਾ ਵੇਖਣ ਲਈ ਪਿੰਡ ਕਰਮੁਵਾਲਾ ਪਹੁੰਚੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਾਜ ਕੁਮਾਰ ਹੰਸ ਵੱਲੋਂ ਸਾਰੇ ਘਟਨਾਕ੍ਰਮ ਨੂੰ ਵੇਖਿਆ ਗਿਆ। ਇਹਨਾਂ ਸਾਂਸੀ ਬਰਾਦਰੀ ਦੇ ਪਰਿਵਾਰਾਂ ਨਾਲ ਹੋਈ ਧੱਕੇਸ਼ਾਹੀ ਦੀ ਮੋਕੇ ਤੇ ਪਹੁੰਚੇ ਪ੍ਰਸ਼ਾਸਨ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਤੋਂ ਜਵਾਬਦੇਹੀ ਮੰਗੀ। ਜਿਸ ਦਾ ਮੋਕੇ ਤੇ ਪਹੁੰਚੇ ਕੋਈ ਵੀ ਅਧਿਕਾਰੀ , ਐਸੀ ਕਮਿਸ਼ਨ ਦੇ ਚੇਅਰਮੈਨ ਰਾਜ ਕੁਮਾਰ ਹੰਸ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਇਸ ਮੌਕੇ ਤੇ ਰਾਜਕੁਮਾਰ ਹੰਸ ਵੱਲੋਂ ਐਸਸੀ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਗਿਆ ਤੇ ਦੋਸ਼ੀ ਵਿਅਕਤੀਆਂ ਤੇ ਕਾਰਵਾਈ ਕਰਨ ਲਈ ਮੋਕੇ ਤੇ ਪਹੁੰਚੇ ਪੁਲਿਸ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।
ਇਸ ਮੌਕੇ ਕਰਨੈਲ ਸਿੰਘ ਕਰਮੁਵਾਲਾ, ਮੇਜਰ ਸਿੰਘ ਕਲੇਰ ਸਾਬਕਾ ਚੇਅਰਮੈਨ ਵਿਮੁਕਤ ਜਾਤੀ, ਰੋਸ਼ਨ ਸਿੰਘ ਫਤਾਹਪੁਰ, ਸਾਬਕਾ ਪ੍ਰਧਾਨ ਵਿਮੁਕਤ ਜਾਤੀ, ਨਛੱਤਰ ਸਿੰਘ ਮਾਹਲਾ ਜਰਨਲ ਸੈਕਟਰੀ ਵਿਮੁਕਤ ਜਾਤੀ, ਅਮਰਜੀਤ ਸਿੰਘ ਵੈਰੋਵਾਲ਼, ਸੇਵਾ ਰਾਮ ਖੇਮਕਰਨ, ਰਵੇਲ ਸਿੰਘ ਸਾਬਕਾ ਸਰਪੰਚ ਵੈਰੋਵਾਲ਼ ਤੇ ਕਾਸ਼ੀ ਸਿੰਘ ਗੁਜਰਪੁਰ ਆਦਿ ਹਾਜ਼ਰ ਸਨ।