K9newsPunjab Bureau – ਪਿੰਡ ਚੂਹੜ ਦੇ ਨੌਜਵਾਨ ਸਰਪੰਚ ਅਤੇ ਯੂਥ ਕਾਂਗਰਸ ਦੇ ਆਗੂ ਗੌਤਮ ਕੁਮਾਰ ਵਲੋਂ ਆਪਣੇ ਪਿੰਡ ਵਿੱਚ ਪੰਚਾਇਤੀ ਮੈਬਰਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਛਾਂ ਦਾਰ ਬੂਟੇ ਲਗਾਉਣ ਦਾ ਕੰਮ ਬੜੇ ਹੀ ਜੋਰਸ਼ੋਰ ਨਾਲ ਕੀਤਾ ਜਾ ਰਿਹਾ ਹੈ

ਅਤੇ ਇਸ ਦੇ ਨਾਲ ਨਾਲ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਸਫਾਈ ਵੀ ਕਰਾਈ ਜਾ ਰਹੀ ਹੈ ਕਿਉਂਕਿ ਕੇ ਬਰਸਾਤ ਦਾ ਮੌਸਮ ਹੋਣ ਕਾਰਨ ਡੇਂਗੂ ਬੁਖਾਰ ਦਾ ਖਦਸ਼ਾ ਵਧ ਜਾਦਾ ਹੈ ਇਸ ਕਰਕੇ ਪਿੰਡ ਵਾਲਿਆ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਸਾਬ ਵਲੋ ਆਪਣੇ ਆਲੇ-ਦੁਆਲੇ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਬਿਮਾਰੀਆਂ ਤੋ ਬਚਿਆ ਜਾ ਸਕੇ ਅਤੇ ਲਗਾਏ ਜਾ ਰਹੇ ਬੂਟਿਆ ਦੀ ਸਾਂਭ ਸੰਭਾਲ ਵੀ ਕਰਨ ਲਈ ਪ੍ਰੇਰਿਆ ਗਿਆ।
ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗਰਾਂਟ ਲਿਆ ਕਿ ਪਿੰਡ ਦੇ ਰਹਿੰਦੇ ਹੋਏ ਕੰਮ ਕਰਵਾਏ ਜਾਣ ਗੇ।