ਫਗਵਾੜਾ (ਡਾ ਰਮਨ ) ਭਾਰਤੀ ਜਨਤਾ ਪਾਰਟੀ ਹਾੲੀਕਮਾਨ ਨੇ ਫਗਵਾੜਾ ਦੇ ਕਸ਼ਮੀਰ ਸਿੰਘ ਮਾਹੀ ਨੂੰ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦਾ ਉੱਪ ਪ੍ਰਧਾਨ ਬਣਾਇਆ ਹੈ ਭਾਰਤੀ ਜਨਤਾ ਪਾਰਟੀ ਦੇ ਮਿਹਨਤੀ ਵਰਕਰ ਕਸ਼ਮੀਰ ਸਿੰਘ ਮਾਹੀ 15 ਸਾਲ ਫਗਵਾੜਾ ਦੇ ਪਿੰਡ ਜਗਪਾਲਪੁਰ ਦੇ ਸਰਪੰਚ ਰਹੇ ਅਤੇ ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ ਅਤੇ ਫਗਵਾੜਾ ਵਿਧਾਨ ਸਭਾ ਸੀਟ ਦੇ ਲਈ ਦਾਵੇਦਾਰ ਵੀ ਰਹਿ ਚੁੱਕੇ ਹਨ ਕਸ਼ਮੀਰ ਸਿੰਘ ਮਾਹੀ ਨੇ ਅਪਣੀ ੲਿਸ ਨਿਯੂਕਤੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਤੀ ਵਫਾਦਾਰ ਹਨ ਅਤੇ ਹੁਣ ਜੋ ਉਨ੍ਹਾਂ ਨੂੰ ਜੁੰਮੇਵਾਰੀ ਸੋਪੀ ਗੲੀ ਹੈ ਉਹ ੲਿਸ ਨੂੰ ਪੂਰੀ ਤਨਦੇਹੀ ਅਤੇ ਜੁੰਮੇਵਾਰੀ ਨਾਲ ਨਿਭਾਉਣਗੇ