ਸ਼ਾਹਕੋਟ/ਮਲਸੀਆਂ (ਸਾਹਬੀ ਦਾਸੀਕੇ, ਜਸਵੀਰ ਸਿੰਘ ਸੀਰਾ) :- ਲਾਕ ਡਾੳੂਨ ਕਾਰਨ ਮਲਸੀਆਂ ਵਿਚ ਫਸੇ ਹੋਏ 54 ਕਸ਼ਮੀਰੀਆ ਨੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਘਰ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਸ਼ਾਹਕੋਟ ਦੇ ਐਸ.ਡੀ.ਐਮ ਦਫਤਰ ਵਿਖੇ ਫਰਿਆਦ ਕਰਨ ਲਈ ਪਹੁੰਚੇ ਹੋਏ ਮੁਹੰਮਦ ਗੁਲਜ਼ਾਰ ਭੱਟ,ਰਸੀਦ ਚੌਧਰੀ, ਜੁਬੇਦ ਅਹਿਮਦ,ਅਲੀ ਮੁਹੰਮਦ ਗਾਜੀ,ਅਬਦਲ ਰਸੀਦ ਖੁਆਜਾ ਅਤੇ ਅਹਿਮਦ ਫਾਰੂਕ ਨੇ ਦੱਸਿਆ ਕਿ ਉਹ ਪੰਜਾਬ ਵਿਚ ਸਰਦੀਆ ਦਾ ਸੀਜ਼ਨ ਲਗਾਉਣ ਲਈ ਆਏ ਸਨ। ਇਸੇ ਦੌਰਾਨ ਹੀ ਅਚਾਨਕ ਕੋਰੋਨਾ ਵਾਈਰਸ ਦੀ ਬਿਮਾਰੀ ਕਾਰਨ ਦੇਸ਼ ਭਰ ਵਿਚ ਲਾਕ ਡਾੳੂਨ ਕਰ ਦਿੱਤਾ ਗਿਆ। ਜਿਸ ਕਾਰਣ ਉਹ ਆਪਣੇ ਘਰਾਂ ਨੂੰ ਵਾਪਸ ਨਹੀ ਜਾ ਸਕੇ।ਜੋ ਕੁਝ ਉਨਾਂ ਨੇ ਕਮਾਇਆ ਸੀ ਉਹ ਸਾਰਾ ਖਰਚ ਹੋ ਗਿਆ ਹੈ। ਇਸ ਕਰਕੇ ਉਨਾਂ ਕੋਲ ਖਾਣ ਲਈ ਰਾਸ਼ਨ ਵੀ ਨਹੀ ਹੈ। ਜੰਮੂ ਕਸ਼ਮੀਰ ਦੇ ਸ਼ਹਿਰ ਕੂਪਵਾੜਾ ਵਿਖੇ ਉਨਾਂ ਦੇ ਬੱਚੇ ਬਹੁਤ ਫਿਕਰਮੰਦ ਹਨ। ਉਨਾਂ ਕੋਲ ਧਨ ਰਾਸ਼ੀ ਨਾ ਹੋਣ ਕਾਰਨ ਉਹ ਮਕਾਨ ਦਾ ਕਿਰਾਇਆ ਵੀ ਨਹੀ ਦੇ ਸਕੇ।ਉਨਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋ ਪ੍ਰਸਾਸ਼ਨ ਅਗੇ ਤਰਲੇ ਕੱਢ ਰਹੇ ਹਨ ਕਿ ਉਨਾਂ ਨੂੰ ਘਰ ਭੇਜਣ ਦਾ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਤਹਿਸੀਲਦਾਰ ਸ਼ਾਹਕੋਟ ਪ੍ਰਦੀਪ ਕੁਮਾਰ ਨਾਲ ਗੱਲ ਬਾਤ ਕੀਤੀ ਤਾਂ ਉਨਾਂਕਿਹਾ ਕਿ ਜੰਮੂ ਕਸ਼ਮੀਰ ਦੀ ਸਰਕਾਰ ਨੂੰ ਲਿਖ ਦੇ ਪੱਤਰ ਭੇਜ ਦਿੱਤਾ ਗਿਆ ਹੈ। ਜਦੋ ਵੀ ਉਨਾਂ ਵੱਲੋ ਪ੍ਰਮਿਸ਼ਨ ਦਿੱਤੀ ਜਾਵੇਗੀ ਇਨਾਂ ਨੂੰ ਵਾਪਿਸ ਭੇਜ ਦਿੱਤਾ ਾਵੇਗਾ। ਉਨਾਂ ਕਿਹਾ ਕਿ ਕਸ਼ਮੀਰੀਆ ਨੂੰ ਇਕ ਕੁਇੰਟਲ ਚੌਲ ਤੇ ਆਲੂ ਦੀ ਬੋਰੀ ਪਹਿਲਾ ਦਿੱਤੀ ਗਈ ਸੀ ਤੇ ਅੱਜ ਵੀ 50 ਕਿਲੋ ਚੌਲ ਦਿੱਤੇ ਗਏ ਹਨ।