ਨੂਰਮਹਿਲ 2 ਅਪ੍ਰੈਲ ( ਨਰਿੰਦਰ ਭੰਡਾਲ ) ਕੋਰੋਨਾ ਵਾਇਰਸ ਦੇ ਕਹਿਰ ਕਾਰਣ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਹਰ ਰੋਜ ਦਿਹਾੜੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਣ ਵਾਲੇ ਮਜ਼ਦੂਰ ਨੂੰ ਭਵਿੱਖ ਵਿੱਚ ਰੋਜ਼ਗਾਰ ਦੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ. ਭਾਵੇਂ ਕਿ ਸਰਕਾਰ ਵਲੋਂ ਰਾਸ਼ਨਵੰਡਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰੰਤੂ ਅੱਜ 11 ਦਿਨ ਬੀਤ ਜਾਣ ਦੇ ਬਾਵਯੂਦ ਵੀ ਬਹੁਤੇ ਪਿੰਡਾਂ ਵਿੱਚ ਸਰਕਾਰੀ ਰਾਸ਼ਨ ਨਹੀਂ ਪੁਹੁੰਚਿਆ ਅਤੇ ਲੋਕ ਹੁਣ ਭੁੱਖੇ ਰਹਿਣ ਲਈ ਮਜਬੂਰ ਹੋ ਰਹੇ ਹਨ ਸਰਕਾਰੀ ਰਾਸ਼ਨ ਦੀ ਉਡੀਕ ਵਿੱਚ ਹਨ। ਸਬਜ਼ੀ ਅਤੇ ਕਰਿਆਨੇ ਦੀਆਂ ਦੁਕਾਨਾਂ ਲਈ ਥੋੜੀ ਜਿਹੀ ਢਿੱਲ ਕਾਰਨ ਹੁਣ ਕਵਾੜ ਇਕੱਠਾ ਕਾਰਨ ਵਾਲੇ ਅਤੇ ਦਿਹਾੜੀ ਕਰਨ ਵਾਲੇ ਮਜਦੂਰ ਸਬਜ਼ੀ ਵੇਚਣ ਦੇ ਰਾਹ ਪੈ ਗਏ ਹਨ। ਹਾਲਤ ਇਹ ਹੈ ਕਿ ਹਰ ਅੱਧੇ ਘੰਟੇ ਬਾਅਦ ਕੋਈ ਨਾ ਕੋਈ ਸਬਜ਼ੀ ਵਾਲਾ ਗਲੀ ਮੁਹੱਲਿਆਂ ਵਿੱਚ ਹੋਕਾ ਦੇ ਰਿਹਾ ਹੁੰਦਾ ਹੈ। ਕੀ ਇਹ ਲੋਕ ਕੋਰੋਨਾ ਤੋਂ ਬੇਖੌਫ ਹਨ। ਪੁਲਿਸ ਪ੍ਰਸ਼ਾਸ਼ਨ ਵਲੋਂ ਨੂਰਮਹਿਲ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ