Home Punjabi-News ਕਰੋਨਾ ਸੈਪਲਿਗ ਟੀਮ ੲਿਲਾਕਾ ਭਗਤਪੁਰਾ ਵਿੱਖੇ ਲੋਕਾ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ...

ਕਰੋਨਾ ਸੈਪਲਿਗ ਟੀਮ ੲਿਲਾਕਾ ਭਗਤਪੁਰਾ ਵਿੱਖੇ ਲੋਕਾ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰ ਕਰਵਾ ਰਹੀ ਹੈ ਕਰੋਨਾ ਟੈਸਟ , ਤਾ ਜੋ ੲਿਲਾਕੇ ਦੇ ਲੋਕ ਰਹਿਣ ਸਿਹਤ ਪੱਖੋਂ ਸੁੱਰਖਿਅਤ

ਫਗਵਾੜਾ ( ਡਾ ਰਮਨ ) ਕੋਵਿਡ 19 ਕਰੋਨਾ ਮਹਾਂਮਾਰੀ ਦੇ ੲਿਸ ਭਿਆਨਕ ਦੋਰ ਚ ਲੋਕਾ ਦੀ ਸਿਹਤ ਨੂੰ ਸੁੱਰਖਿਅਤ ਰੱਖਣ ਲਈ ਸਿਵਲ ਹਸਪਤਾਲ ਫਗਵਾੜਾ ਵਲੋਂ ੲਿਲਾਕਾ ਭਗਤਪੁਰ ਨੂੰ ਮਾਈਕਰੋਕੰਨਟੈਨਮੈਟ ਜੋਨ ਘੋਸ਼ਿਤ ਕੀਤੇ ਜਾਣ ਤੇ ਸਿਵਲ ਹਸਪਤਾਲ ਫਗਵਾੜਾ ਵਲੋਂ ਅੱਜ ਸੱਤਵੇਂ ਦਿਨ ਮੋਬਾੲੀਲ ਸੈਪਲਿੰਗ ਟੀਮ ਨੇ ੲਿਲਾਕੇ ਵਿੱਖੇ ਪਹੁੰਚ ਗਲੀ ਨੰਬਰ 3 ਵਿੱਖੇ ਪਹੁੰਚ ਘਰ ਘਰ ਜਾ ਕੇ ਲੋਕਾ ਨੂੰ ਜਿੱਥੇ ਕਰੈਨਾ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਉੱਥੇ ਹੀ ਉਨ੍ਹਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਵੀ ਜਾਗਰੂਕ ਕੀਤਾ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਵਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਲੋਕਾ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਯਤਨ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਤੇ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੱਹਤਵਪੂਰਨ ਭੂਮਿਕਾ ਨਿ਼ਭਾ ਰਹੇ ਹਨ ਅਤੇ ਸਿਹਤ ਵਿਭਾਗ ਦੀਆ ੲਿਨ੍ਹਾਂ ਕੋਸ਼ਿਸ਼ਾਂ ਵਿੱਚ ਲੋਕਾ ਨੂੰ ਅਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਜਾਰੀ ਹਿਦਾਇਤਾ ਦੀ ਪਾਲਣਾ ਵੀ ਕਰੀੲੇ ਉਨ੍ਹਾਂ ਕਿਹਾ ਕਿ ਸਾਨੂੰ ਘਰੋ ਨਿਕਲਣ ਸਮੇਂ ਸਾਨੂੰ ਮਾਸਕ ਪਹਿਨ ਕੇ ਨਿਕਲਣਾ ਚਾਹਿਦਾ ਹੈ ਬਾਰ ਬਾਰ ਅਪਣੇ ਹੱਥਾ ਨੂੰ ਸੈਨੀਟਾਈਜਰ ਅਤੇ ਸਾਬਣ ਨਾਲ ਧੋਣਾ ਚਾਹੀਦਾ ਹੈ ੲਿੱਕ ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ ੲਿਸ ਮੌਕੇ ਐਬੂਲੈਸ ਸੈਪਲਿੰਗ ਟੀਮ ਮੈਂਬਰ ਮੁਕੇਸ਼ , ਰਾਜਵੰਤ ਕੌਰ , ਸੁਖਦੀਪ ਕੌਰ ਵਲੋਂ ਗਲੀ ਨੰਬਰ 3 ਵਿੱਖੇ ਆਰ ਟੀ ਪੀ ਸੀ ਆਰ 41 ਟੈਸਟ ਅਤੇ ਰੈਪਿਡ ਟੈਸਟ 24 ਕੀਤੇ ਗਏ ੲਿਨ੍ਹਾਂ ਵਲੋਂ ਕੁਲ 65 ਟੈਸਟ ਕੀਤੇ ਗਏ