ਫਗਵਾੜਾ (ਡਾ ਰਮਨ/ਅਜੇ ਕੋਛੜ) ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਅੱਜ ਸਿਵਲ ਹਸਪਤਾਲ ਫਗਵਾੜਾ ਦਾ ਦੋਰਾ ਕੀਤਾ ਅਤੇ ਕੋਵਿਡ 19 ਕਰੋਨਾ ਵਾਇਰਸ ਦੇ ਸ਼ਕੀ ਮਰੀਜਾ ਦੀ ਸੁਵਿਧਾ ਸੰਬੰਧੀ ਹਸਪਤਾਲ ਵਿੱਖੇ ਸਥਾਪਿਤ ਕੀਤੇ ਗਏ ਆਈਸੋਲੇਸ਼ਨ ਸੈਂਟਰ ਅਤੇ ਆਈ ਸੀ ਯੂ ਦਾ ਨਿਰੀਖਣ ਕੀਤਾ ਮਾਨ ਨੇ ਪੰਜਾਬ ਸਰਕਾਰ ਦੀਆ ਹਿਦਾਇਤਾਂ ਤੇ ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਦੇ ਬਚਾੳ ਅਤੇ ਇਲਾਜ ਸੰਬੰਧੀ ਸਰਕਾਰੀ ਹਸਪਤਾਲਾਂ ਵਿੱਚ ਕੀਤੇ ਗਏ ਵਿਸ਼ੇਸ਼ ਪ੍ਰੰਬਧਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਕਰਨਾ ਹਰ ਸਰਕਾਰ ਦੀ ਜੁੰਮੇਵਾਰੀ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ੲਿਸ ਜੁੰਮੇਵਾਰੀ ਨੂੰ ਬਾਖੂਬੀ ਨਿਭਾ ਰਹੀ ਹੈ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰ ਆਖਿਆ ਕਿ ਬਿਨਾਂ ਕਿਸੇ ਵਜਹਾ ਤੋਂ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗ਼ੁਰੇਜ਼ ਕਰੋ , ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਕਰੋਨਾ ਦੇ ਬਚਾਓ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰੋ , ਫਿਰ ਵੀ ਜੇਕਰ ਕਿਸੇ ਨੂੰ ਵੀ ੲਿਸ ਦੇ ਲੱਛਣ ਮਹਿਸੂਸ ਹੋਣ ਤਾ ਤੁੰਰਤ ਨਜ਼ਦੀਕੀ ਸਿਹਤ ਕੇਂਦਰ ਜਾਕੇ ਜਾਂਚ ਕਰਵਾਓ , ਤਾ ਜੋ ਸਮੇ ਸਿਰ ੲਿਲਾਜ ਹੋ ਸਕੇ ੲਿਸ ਮੌਕੇ ਉਨ੍ਹਾਂ ਨਾਲ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅੈਸ ਪੀ ਸਿੰਘ , ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਹੀਰੋ , ਵਿਨੋਦ ਕੁਮਾਰ , ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ , ਹੈਂਡ ਨਰਸਿੰਗ ਸਿਸਟਰ ਰਮਾ ਆਦਿ ਮੌਜੂਦ ਸਨ