ਫਗਵਾੜਾ (ਡਾ ਰਮਨ /ਅਜੇ ਕੋਛੜ) ਬਾਸਾਵਾਲਾ ਬਾਜ਼ਾਰ ਫਗਵਾੜਾ ਦੇ ਸਮੂਹ ਦੁਕਾਨਦਾਰਾਂ ਦੀ ੲਿੱਕ ਜ਼ਰੂਰੀ ਮੀਟਿੰਗ ਕਲਾਥ ਮਰਚੈਟ ਐਸੋਸੀਏਸਨ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਰੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਅਤੇ ਲੋਕਾ ਵਿੱਚ ਫੈਲੀ ਚਿੰਤਾ ਅਤੇ ਡਰ ਨੂੰ ਵੇਖਿਆ ਹੋੲਿਆ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਮੂਹ ਦੁਕਾਨਦਾਰਾਂ ਸਹਿਮਤੀ ਪ੍ਰਗਟ ਕਰ ਫੈਸਲਾ ਲਿਆ ਕਿ ਬਾਸਾ ਵਾਲਾ ਬਾਜ਼ਾਰ ਦੀਆ ਸਮੂਹ ਦੁਕਾਨਾ 25 ਮਾਰਚ ਤੱਕ ਬੰਦ ਰੱਖੀਆ ਜਾਣਗੀਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੰਬੇ ਕਲਾਥ ਹਾਊਸ ਦੇ ਮਾਲਕ ਸੁਰਿੰਦਰ ਸਿੰਘ ਨਾਰੰਗ ਨੇ ਦੱਸਿਆ ਕਿ ੲਿਸ ਫ਼ੈਸਲੇ ਨੂੰ ਅੱਗੇ ਵਧਾਉਣ ਜਾ ਨਾ ਵਧਾਉਣ ਸੰਬੰਧੀ 25 ਮਾਰਚ ਨੂੰ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜੇਕਰ ਸਥਿਤੀ ਚ ਕੋੲੀ ਸੁਧਾਰ ਹੁੰਦਾ ਨਜਰ ਨਹੀਂ ਆਇਆ ਤਾ ਅੱਗੇ ਵੀ ਬਾਜਾਰ ਬੰਦ ਰੱਖਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ੲਿਸ ਮੀਟਿੰਗ ਦੌਰਾਨ ਅਜੇ ਓਹਰੀ , ਪ੍ਰਦੀਪ ਲਾਂਬਾ , ਅਸ਼ੋਕ ਕੁਲਥਮ , ਰਾਜਾ ਬਤਰਾ , ਦਿਲਬਾਗ ਰਾਜਾ , ਬੱਬਲੂ ਓਹਰੀ , ਮੁਨੀਸ਼ ਬੱਤਰਾ , ਰਾਜੀਵ ਬੱਤਰਾ , ਜੱਗੂ ਜੋੜਾ , ਪ੍ਰਦੀਪ ਲਾਂਬਾ , ਵਰਿੰਦਰ ਤੁੱਲੀ , ਸੋਨੂੰ ਬੇਦੀ , ਸਤੀਸ਼ ਵਰਮਾਨੀ , ਤਰਲੋਚਨ ਸਿੰਘ ਆਦਿ ਮੌਜੂਦ ਸਨ