ਫਗਵਾੜਾ (ਅਜੇ ਕੋਛੜ )ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਪਣੇ ਡਰ ਕਾਰਣ ਘਰਾ ਵਿੱਚ ਹੀ ਕੈਦ ਹੋਣ ਲੲੀ ਮਜਬੂਰ ਕਰ ਦਿੱਤਾ ਹੈ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੈਨੀਟਾਇਜਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗੲੀ ਹੈ ਜਿਸ ਦੇ ਚੱਲਦਿਆਂ ਉੱਘੇ ਸਮਾਜ ਸੇਵਕ ਡਾ ਰਮਨ ਸ਼ਰਮਾ ਵੱਲੋਂ ਵਾਰਡ ਨੰਬਰ 44 ਅਧੀਨ ਆਉਂਦੇ ਇਲਾਕੇ ਭਗਤਪੁਰਾ ਵਿਖੇ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਦੇ ਆਦੇਸ਼ਾਂ ਤੇ ਨਗਰ ਨਿਗਮ ਕਰਮਚਾਰੀਆਂ ਵੱਲੋਂ ਸੈਨੀਟਾਇਜਰ ਦਾ ਸਪਰੈਅ ਕੀਤਾ ਗਿਆ ਇਸ ਮੌਕੇ ਡਾ ਰਮਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨਾਮੁਰਾਦ ਬਿਮਾਰੀ ਤੋਂ ਬੱਚਣ ਲਈ ਤੁਹਾਨੂੰ ਸਭ ਨੂੰ ਆਪਣੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਅਪਣਾ ਬਚਾਅ ਕਰਨ ਵਿੱਚ ਹੀ ਬਚਾਅ ਹੈ ਇਸ ਮੌਕੇ ਰਾਜਪਾਲ ,ਸਿੰਕਦਰ ਕਨੋਜੀਆ ਜਤਿੰਦਰ ਠਾਕੁਰ ਐਡਵੋਕੇਟ ,ਕਾਲਾ , ਜੋਨੀ , ਰਾਮ ਤਿਲਕ , ਸੋਨੂੰ , ਪ੍ਰਵੀਨ ਕਨੋਜੀਆ , ਜੋਨੀ , ਦੀਪੂ , ਅਸ਼ੋਕ ਕੁਮਾਰ , ਦੇਵ ੲਿੰਦਰਜੀਤ ਆਦਿ ਮੌਜੂਦ ਸਨ