ਫਗਵਾੜਾ (ਡਾ ਰਮਨ /ਅਜੇ ਕੋਛੜ )

ਭਾਰਤ ਵਿੱਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪਣਾ ਬਚਾਅ ਕਰਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਤਹਿਤ ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੀ ਪ੍ਰਧਾਨਗੀ ਹੇਠ ਸੈਮੀਨਾਰ ਰੂਮ ਵਿਖੇ ੲਿੱਕ ਵਿਸ਼ੇਸ਼ ਮੀਟਿੰਗ ੲਿੰਡੀਆਨ ਮੈਡੀਕਲ ਐਸੋਸੀਏਸ਼ਨ ਫਗਵਾੜਾ ਦੇ ਸਮੂਹ ਮੈਂਬਰ , ਸਿਵਲ ਪ੍ਰਸ਼ਾਸਨਿਕ ਅਧਿਕਾਰੀ , ਬੀ ਈ ਪੀ ੳ ,ਸੀ ਡੀ ਪੀ ਓ , ਫਗਵਾੜਾ ਸ਼ਹਿਰ ਦੇ ਰੈਸਟੋਰੈਂਟਾ ਦੇ ਮਾਲਕ ਨਾਲ ਕੀਤੀ ਗਈ ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗੲੇ ਕਿ ਉਹ ਲੋਕਾਂ ਨੂੰ ਕਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਤਾ ਜੋ ਲੋਕਾਂ ਅੰਦਰ ਭੈਅ ਦੀ ਸਥਿਤੀ ਨੂੰ ਦੂਰ ਕੀਤਾ ਜਾਵੇ ਗਾ ਬਾਵਾ ਨੇ ਆਖਿਆ ਕਿ ਚੀਨ ਤੋਂ ਬਾਅਦ ਕੲੀ ਹੋਰ ਦੇਸ਼ ਵੀ ਕਰੋਨਾ ਵਾਇਰਸ ਕਾਰਣ ਹੋੲੀ ਬਿਮਾਰੀ ਦੀ ਚਪੇਟ ਵਿੱਚ ਆ ਗੲੇ ਹਨ ੲਿਸ ਲੲੀ ਜ਼ਰੂਰੀ ਹੈ ਕਿ ਬੀਤੇ ਦਿਨੀਂ ਵਿਦੇਸ਼ ਤੋਂ ਪਰਤਿਆ ਹਰੇਕ ਵਿਅਕਤੀ ਅਪਣਾ ਖਿਆਲ ਰੱਖੇ ਖਾਸ ਤੌਰ ਤੇ ਵਿਦੇਸ਼ ਤੋਂ ਭਾਰਤ ਆਉਣ ਦੇ 14 ਦਿਨ ਦੇ ਅੰਦਰ ਜੇ ਕਿਸੇ ਵਿਅਕਤੀ ਨੂੰ ਖਾਂਸੀ , ਤੇਜ਼ ਬੁਖਾਰ , ਜ਼ੁਕਾਮ , ਸਾਹ ਲੈਣ ਵਿੱਚ ਤਕਲੀਫ ਨਿਮੋਨੀਆ ਆਦਿ ਵਾਇਰਸ ਦੇ ਲਛੱਣ ਵਰਗੀਆਂ ਪਰੇਸ਼ਾਨੀਆਂ ਹੋਣ ਤਾ ੳੁਸਨੂੰ ਤੁੰਰਤ ੲਿਸ ਬਾਰੇ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਇਸ ਸਥਿਤੀ ਵਿੱਚ ਘਰੋ ਬਾਹਰ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸੈਲਫ ਮੈਡੀਕੇਸ਼ਨ ਤੋਂ ਬਚਣਾ ਚਾਹੀਦਾ ਹੈ ਅਤੇ ਸਰਕਾਰੀ ਸਿਹਤ ਕੇਂਦਰ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ , ਘੰਖਦੇ ਅਤੇ ਛਿੱਕਦੇ ਸਮੇਂ ਰੁਮਾਲ ਨਾਲ ਮੂੰਹ ਅਤੇ ਨੱਕ ਢੱਕ ਕੇ ਰੱਖਣਾ ਚਾਹੀਦਾ ਹੈ , ਖੰਘਦੇ ਜਾ ਛਿੱਕ ਦੇ ਸਮੇਂ ਮੂੰਹ ਤੇ ਹੱਥ ਲਗਾਉਣ ਦੀ ਬਜਾੲੇ ਕੁਹਣੀ ਜਾ ਮੋਢਾ ਕੋਲ ਕਰਕੇ ਖੰਘਣਾ ਚਾਹੀਦਾ ਹੈ , ਕਿਸੇ ਵੀ ਖਾਂਸੀ ਅਤੇ ਬੁਖਾਰ ਦੇ ਮਰੀਜਾ ਤੋਂ ਘੱਟ ਤੋਂ ਘੱਟ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ , ਹਰ ਤਰ੍ਹਾਂ ਦਾ ਭੋਜਨ ਅਤੇ ਮਾਸ, ਮੱਛੀ,ਮੀਟ ਅਤੇ ਆਂਡੇ ਸਾਫ ਪਾਣੀ ਚੰਗੀ ਤਰ੍ਹਾਂ ਧੋਕੇ ਪੂਰੀ ਤਰ੍ਹਾਂ ਪੱਕਾ ਕੇ ਖਾਣਾ ਚਾਹੀਦਾ ਹੈ , ਆਪਣੇ ਗਲੇ ਨੂੰ ਸੁਕਣ ਨਾ ਦਿਓ ਅਤੇ ਸਮੇ ਸਮੇ ਤੇ ਸਾਫ਼ ਪਾਣੀ ਪੀਂਦੇ ਰਹੋ , ਜ਼ਿਆਦਾ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗ਼ੁਰੇਜ਼ ਕਰੋ , ਬਿਨਾ ਲੋੜ ਤੋਂ ਕਿਤੇ ਵੀ ਯਾਤਰਾ ਨਾ ਕੀਤੀ ਜਾਵੇ , ਜਿੱਥੇ ਹੱਥ ਧੋਣਾ ਸੰਭਵ ਨਹੀਂ ਉੱਥੇ ਅਲਕੋਹਲ ਰਹਿਤ ਸੈਨੀਟਾਈਜਰ ਦਾ ਪ੍ਰਯੋਗ ਕੀਤਾ ਜਾਵੇ , ਅਜਿਹਿਆ ਸਾਵਧਾਨੀਆ ਕਰਨ ਨਾਲ ਬਚਿਆ ਜਾ ਸਕਦਾ ਹੈ ੲਿਸ ਮੌਕੇ ਡਾ ਰਮੇਸ਼ ਬੰਗਾ ਸਹਾੲਿਕ ਸਿਵਲ ਸਰਜਨ ਕਪੂਰਥਲਾ , ਡਾ ਹਰਜੋਤ ਸਿੰਘ ਜ਼ਿਲ੍ਹਾ ਫੂਡ ਸੇਫਟੀ ਅਫਸਰ ਕਪੂਰਥਲਾ, ਆਈ ਐਮ ੲੇ ਫਗਵਾੜਾ ਪ੍ਰਧਾਨ ਡਾ ਮਮਤਾ ਗੋਤਮ , ਸੀ ਡੀ ਪੀ ਓ ਫਗਵਾੜਾ ਮੈਡਮ ਸੁਸ਼ੀਲ ਲਤਾ ,ਬੀ ਈ ਪੀ ਓ ਮੈਡਮ ਹਰਜਿੰਦਰ ਕੌਰ , ਡਾ ਰਾਜੀਵ ਅਗਰਵਾਲ , ਡਾ ਜੀ ਬੀ ਸਿੰਘ , ਡਾ ਮੀਨੂੰ ਟੰਡਨ , ਡਾ ੲਿੰਦਰਜੀਤ ਸਿੰਘ , ਡਾ ਅੈਸ ਮਹਿੰਦਰਾ , ਡਾ ਵਿਜੇ ਸ਼ਰਮਾ , ਡਾ ਅਨਿਲ ਟੰਡਨ , ਡਾ ਰਮੇਸ਼ ਅਰੋੜਾ , ਡਾ ਗੁਰਵਿੰਦਰ ਪਾਲ ਸਿੰਘ , ਡਾ ਮੰਜੀਤ ਨਾਗਰਾ , ਡਾ ਪ੍ਰਮਜੀਤ ਕੌਰ ਸੈਣੀ , ਡਾ ਹਰਜੀਤ ਕੌਰ , ਡਾ ਸੰਜੀਵ ਲੋਚਨ , ਡਾ ਅਕੁੰਸ ਅਗਰਵਾਲ , ਡਾ ਰੁਪਿੰਦਰ ਕੌਰ , ਡਾ ਰਾਜੇਸ਼ ਚੰਦਰ , ਡਾ ਅੈਸ ਪੀ ਅੈਸ ਸੂਚ , ਹੈਂਡ ਨਰਸਿੰਗ ਸਿਸਟਰ ਰਮਾ, ਮੈਡਮ ਸੋਨਾ, ਮੈਡਮ ਮੋਨਿਕਾ , ਗਗਨਦੀਪ ਤੋਂ ੲਿਲਾਵਾ ਮੈਂਡੀਕਲ ਅਤੇ ਪੈਰਾ ਮੈਡੀਕਲ ਸਟਾਫ ਮੋਜੂਦ ਸਨ