ਫਗਵਾੜਾ (ਡਾ ਰਮਨ /ਅਜੇ ਕੋਛੜ ) ਰਾਸ਼ਟਰੀ ਸਿਹਤ ਮਿਸ਼ਨ ਅਧੀਨ ਪਿਛਲੇ 10 – 15 ਸਾਲਾ ਤੋਂ ਕੰਮ ਕਰਦੇ ਲਗਭਗ 13000 ਮੁਲਾਜ਼ਮ ਸਿਹਤ ਸੰਸਥਾਵਾਂ ਵਿੱਚ ਆਪਣੀਆਂ ਸੇਵਾਵਾਂ ਦੇਣਾ ਲੲੀ ਪਿਛਲੇ ਕੲੀ ਦਿਨਾ ਤੋ ਨਿੱਤਰੇ ਹੋਏ ਹਨ ੲਿੱਥੇ ੲਿਹ ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿਹਤ ਮਿਸ਼ਨ ਦਾ ਪੂਰਾ ਸਟਾਫ਼ ਪੂਰੀ ਤਨਦੇਹੀ ਨਾਲ ਅਪਣੀਆ ਡਿਊਟੀਆਂ ਨਿਭਾ ਰਹੇ ਹਨ ਤਾ ਜੋ ਆਮ ਲੋਕਾਂ ਨੂੰ ਕਰੋਨਾ ਵਰਗੀ ੲਿਸ ਕਰੋਪੀ ਤੋਂ ਬਚਾਇਆਂ ਜਾ ਸਕੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੱਮ ਕਰਦਾ ਹਰ ਤਰ੍ਹਾਂ ਦਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਬਹੁਤ ਘੱਟ ਤਨਖਾਹ ਤੇ ਫਰੰਟਲਾਈਨ ਵਰਕਰ ਦੇ ਤੌਰ ਤੇ ਅਪਣੀ ਡਿਊਟੀ ਦਿਨ ਰਾਤ ਨਿਭਾ ਰਿਹਾ ਹੈ ੲਿੱਥੇ ੲਿਹ ਦੱਸਣਯੋਗ ਹੈ ਕਿ ਸਰਕਾਰ ਵਲੋਂ ਹਮੇਸ਼ਾ ਹੀ ਰਾਸ਼ਟਰੀ ਸਿਹਤ ਮਿਸ਼ਨ ਦੇ ਮਿਹਨਤਕਸ਼ ਕਾਮਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅੱਜ ਕੱਲ੍ਹ ਦੀ ਮਹਿੰਗਾਈ ਦੇ ਦੌਰ ਤੇ ਮਹਾਂਮਾਰੀ ਦੀ ਕਰੋਪੀ ਕਾਰਣ ਉਨ੍ਹਾਂ ਦੀਆ ਸਮਸਿਆਵਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਰਾਸ਼ਟਰੀ ਸਿਹਤ ਮਿਸ਼ਨ ਦੀ ਸਰਕਾਰ ਨੂੰ ਪੂਰਜੋਰ ਅਪੀਲ ਹੈ ਕਿ ਉਹ ੲਿਨ੍ਹਾਂ ਹਾਲਾਤਾ ਵਿੱਚ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹੱਟਣਗੇ ਪਰ ਨਾਲ ਹੀ ਸਰਕਾਰ ਵੀ ਕਰਮਚਾਰੀ ਨਾਲ ਮਤਰੇਆ ਵਿਵਹਾਰ ਨਾ ਕਰੇ ਅਤੇ ਰੈਗੂਲਰ ਕਰੇ ਤਾਂ ਜ਼ੋ ੲਿੱਕ ਪਾਸੇ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾਲ ਹੀ ਰੈਗੂਲਰ ਤੇ ਠੇਕੇ ਵਾਲੇ ਸਿਸਟਮ ਦੇ ਫਰਕ ਨੂੰ ਖਤਮ ਕੀਤਾ ਜਾ ਸਕੇ