(ਸਰਕਾਰ ਦੇ ਹੁਕਮਾਂ ਦੀ ਉੱਡ ਰਹੀਆਂ ਧੱਜੀਆਂ)
ਗੜ੍ਹਸ਼ੰਕਰ (ਫੂਲਾ ਰਾਮ ਬੀਰਮਪੁਰ) ਗੜ੍ਹਸ਼ੰਕਰ ਤੋਂ ਬੀਰਮਪੁਰ ਰੋਡ ਤੇ ਪੈਂਦੇ ਇਕ ਨਿੱਜੀ ਪ੍ਰਾਈਵੇਟ ਸਕੂਲ ਵਿੱਚ ਲਾਕਡਾੳੂਨ ਦੌਰਾਨ ਵੀ ਬੱਚਿਆਂ ਨੂੰ ਸਕੂਲ ਚ ਬੁਲਾ ਕੇ ਪੜਾਈ ਜਾਰੀ ਹੈ l ਜਦ ਕਿ ਕਰੋਨਾ ਦੇ ਚਲਦਿਆਂ ਸਾਰੇ ਸਕੂਲ ਕਾਲਜ ਬੰਦ ਪਏ ਹਨ ਉਥੇ ਹੀ ਗੜ੍ਹਸ਼ੰਕਰ ਦੇ ਇਕ ਨਿੱਜੀ ਸਕੂਲ ਵਿੱਚ ਫਿਰ ਵੀ ਬੱਚਿਆਂ ਨੂੰ ਸਕੂਲ ਬੁਲਾ ਕੇ ਪੜਾਈ ਕਰਾਈ ਜਾਂਦੀ ਹੈ ਅਤੇ ਸਕੂਲ ਦੇ ਵੱਖ ਵੱਖ ਕਲਾਸਾਂ ਵਿੱਚ ਬੱਚੇ ਪੜ ਰਹੇ ਸਨ l ਮਿਲੀ ਜਾਣਕਾਰੀ ਅਨੁਸਾਰ ਜਦੋਂ ਪੱਤਰਕਾਰਾਂ ਨੇ ਸਕੂਲ ਅੰਦਰ ਜਾ ਕੇ ਵੇਖਿਆ ਕਿ ਕੁੱਝ ਬੱਚੇ ਬਿਨਾਂ ਮਾਸਕ ਲਗਾਏ ਮਿਲੇ ਜੋ ਕਿ ਸਰਕਾਰ ਦੀਆਂ ਹਦਾਇਤਾਂ ਦੇ ਬਿਲਕੁਲ ਉਲਟ ਹੈ l ਜਦੋਂ ਇਸ ਸਬੰਧੀ ਸਕੂਲ ਮੁੱਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ l ਇਸ ਸਬੰਧੀ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਕੂਲਾਂ ਨੂੰ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂ ਕਿ ਇਹ ਕਰੋਨਾ ਮਹਾਂਮਾਰੀ ਵਰਗੀ ਬੀਮਾਰੀ ਦਾ ਪਤਾ ਨਹੀਂ ਲਗਦਾ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ l ਇਸ ਸਬੰਧੀ ਐੱਸ ਡੀ ਐੱਮ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ l