Home Punjabi-News ਕਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾ ਨੂੰ ਰੋਕਣ ਲੲੀ ਵੱਧ ਤੋਂ ਵੱਧ...

ਕਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾ ਨੂੰ ਰੋਕਣ ਲੲੀ ਵੱਧ ਤੋਂ ਵੱਧ ਕੀਤੀ ਜਾ ਰਹੀ ਹੈ ਕਰੋਨਾ ਟੈਸਟਿੰਗ

ਹਲਕੇ ਲੱਛਣ ਹੋਣ ਤੇ ਹਸਪਤਾਲ ਚ ਦਾਖਲ ਹੋਣ ਦੀ ਲੋੜ ਨਹੀਂ ਘਰ ਚ ਹੀ ਫ਼ਤਿਹ ਕਿੱਟ ਰਾਹੀ ੲਿਲਾਜ ; ਡਾ ਕਮਲ ਕਿਸ਼ੋਰ ਸੀਨੀਅਰ ਮੈਡੀਕਲ ਅਫ਼ਸਰ

ਫਗਵਾੜਾ (ਡਾ ਰਮਨ ) ਕਰੋਨਾ ਮਹਾਂਮਾਰੀ ਦੇ ੲਿਨ੍ਹਾਂ ਚੁਨੋਤੀ ਭਰੇ ਹਾਲਾਤਾ ਦਰਮਿਆਨ ਸਬ ਡਵੀਜ਼ਨ ਫਗਵਾੜਾ ਵਿੱਚ ਕੋਵਿਡ 19 ਪੋਜ਼ੀਟਿਵ ਮਰੀਜ਼ਾਂ ਨੂੰ ਘਰਾ ਵਿੱਚ ਆਸੋਲੈਟ ਕੀਤਾ ਗਿਆ ਸੀ ੲਿਹ ਮਰੀਜ਼ ੲਿਸ ਮਾਰੂ ਵਾਇਰਸ ਤੋਂ ਸਫਲਤਾ ਪੂਰਵਕ ਸਿਹਤਯਾਬ ਹੋ ਰਹੇ ਹਨ ਅਤੇ ੲਿਸ ਵੇਲੇ ਜੋ ਐਕਟਿਵ ਮਰੀਜ਼ ਹੋਮ ਆਈਸੋਲੇਟ ਹਨ ਉਹ ਸਿਹਤ ਵਿਭਾਗ ਦੀਆ ਸਮਰਪਿਤ ਟੀਮਾ ਦੀ ਨਿਗਰਾਨੀ ਹੇਠ ਮਹਾਂਮਾਰੀ ਨਾਲ ੲਿਸ ਜੰਗ ਤੋਂ ਫਤਿਹ ਪਾਉਣ ਲਈ ਡੱਟੇ ਹੋੲੇ ਹਨ ੲਿਸ ਸਬੰਧੀ ਸਿਵਲ ਹਸਪਤਾਲ ਫਗਵਾੜਾ ਡਾ ਕਮਲ ਕਿਸ਼ੋਰ ਦੀਆ ਹਿਦਾਇਤਾਂ ਮੁਤਾਬਕ ਕੰਮ ਕਰ ਰਹੀ ਐਬੂਲੈਸ ਸੈਪਲਿੰਗ ਟੀਮ ਵਲੋਂ ੲਿਲਾਕਾ ਭਗਤਪੁਰਾ ਨੂੰ ਕੰਨਟੋਨਮੈਨਟ ਜੋਨ ਘੋਸ਼ਿਤ ਕੀਤੇ ਜਾਣ ਮਗਰੋਂ ਅੱਜ ਵੱਖ-ਵੱਖ ਟੀਮਾਂ ਬਣਾ ੲਿਲਾਕਾ ਭਗਤਪੁਰਾ ਦੀਆ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਗਲੀਆ ਚ ਘਰ ਘਰ ਜਾ ਕੇ ਕਰੋਨਾ ਮਹਾਂਮਾਰੀ ਦਾ ਰਸਤਾ ਰੋਕਣ ਲਈ ਕਰੋਨਾ ਟੈਸਟਿੰਗ ਕੀਤੀ ਗਈ ੲਿਸ ਮੌਕੇ ਉਚੇਚੇ ਤੌਰ ਤੇ ਥਾਣਾ ਸਤਨਾਮਪੁਰਾ ਮੁੱਖੀ ਸੁਰਜੀਤ ਸਿੰਘ ਪੱਤੜ ਵਲੋਂ ਸਮੇਤ ਮੁਲਾਜ਼ਮਾਂ ੲਿਲਾਕੇ ਦਾ ਦੋਰਾ ਕਰ ਲੋਕਾ ਨੂੰ ਸਰਕਾਰ ਵੱਲੋਂ ਜਾਰੀ ਕੀਤੀਆ ਹਿਦਾੲਇਤਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਕਮਲ ਕਿਸ਼ੋਰ ਨੇ ਕਿਹਾ ਕਿ ਹਲਕੇ ਲੱਛਣ ਅਤੇ ਬਗੈਰ ਲੱਛਣਾ ਵਾਲੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਜ਼ਰੂਰਤ ਨਹੀਂ ੲਿਹ ਮਰੀਜ਼ ਟੈਸਟਿੰਗ ਸਮੇਂ ਸਿਰਫ ਘਰੇਲੂ ਆਈਸੋਲੈਸਨ ਵਿੱਚ ਰਹਿਣ ਦਾ ਵਿੱਕਲਪ ਚੁੱਕਣ ਉਨ੍ਹਾਂ ਕਿਹਾ ਘਰੇਲੂ ਆਈਸੋਲੈਸਨ ਵਿੱਚ ਗੲੇ ਮਰੀਜਾ ਨੇ ਟੈਲੀਫੋਨ ਤੇ ਸਾਡੇ ਸਮਰਪਿਤ ਸਿਹਤ ਮਾਹਿਰਾ ਦੀ ਡਾਕਟਰੀ ਸਲਾਹ ਪ੍ਰਾਪਤ ਕਰਕੇ ਸਫਲਤਾ ਪੂਰਵਕ ਰਿਕਰਵ ਕੀਤਾ ਹੈ ਡਾ ਕਮਲ ਕਿਸ਼ੋਰ ਨੇ ਦੱਸਿਆ ਕਿ ਘਰੇਲੂ ਆਈਸੋਲੈਸਨ ਅਧੀਨ ਪੋਜ਼ੀਟਿਵ ਮਰੀਜ਼ਾਂ ਦੀ ਦੇਖਭਾਲ ਲਈ ਸ਼ਹਿਰ ਦੇ ਹਰੇਕ ਬਲਾਕ ਚ ਰੈਪਿੰਡ ਰਿਸਪਾਸ ਟੀਮਾ ਗਠਿਤ ਕੀਤੀਆ ਗਈਆ ਹਨ ਜੇਕਰ ਮਰੀਜਾ ਦੀ ਹਾਲਤ ਵਿਗੜਦੀ ਹੈ ਤਾ ਮਰੀਜਾ ਨੂੰ ਤੁਰੰਤ ਸਿਹਤ ਕੇਂਦਰਾਂ ਵਿੱਚ ਰੈਫਰ ਕੀਤਾ ਜਾਦਾ ਹੈ ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਲੱਛਣਾ ਟੈਸਟਿੰਗ ਜਾ ਹਸਪਤਾਲ ਵਿੱਚ ਦਾਖ਼ਲ ਹੋਣ ਲੲੀ ਨੇੜਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਤੇ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਹਾੲਿਤਾ ਲੲੀ ਲੋਕਾ ਦੇ ਸਵਾਲਾ ਦੇ ਜਬਾਬ ਦੇਣ ਲਈ ਵਾਸਤੇ 24 ਘੰਟੇ 104 ਹੈਲਪ ਲਾਈਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ੲਿਸ ਮੌਕੇ ਐਬੂਲੈਸ ਸੈਪਲਿੰਗ ਟੀਮ ਮੈਂਬਰ ਰੋਣਕੀ ਰਾਮ ਅਤੇ ਆਸ਼ਾ ਰਾਣੀ ਵਲੋਂ ਗਲੀ ਨੰਬਰ 4 , 5 ਵਿਖੇ ਆਰ ਟੀ ਪੀ ਸੀ ਆਰ 40 ਅਤੇ 20 ਰੈਪਿਡ ਟੈਸਟ ਕੀਤੇ ਮੁਕੇਸ਼ , ਰਾਜਵੰਤ ਕੌਰ , ਸੁਖਦੀਪ ਕੌਰ ਵਲੋਂ ਗਲੀ ਨੰਬਰ 2 ਵਿੱਖੇ ਆਰ ਟੀ ਪੀ ਸੀ ਆਰ 70 ਰੈਪਿਡ o , ਡਾ ਪ੍ਰੇਮ ਪਾਲ , ਪ੍ਰਮਜੀਤ ਕੌਰ ਵਲੋਂ ਗਲੀ ਨੰਬਰ 3 ਵਿੱਖੇ ਆਰ ਟੀ ਪੀ ਸੀ ਆਰ 46 ਰੈਪਿਡ 3 ਮਰਦਾ ਅਤੇ ਅੌਰਤਾਂ ਦੇ ਕੀਤੇ ਗੲੇ ਜਿਨ੍ਹਾਂ ਚ ਆਰ ਟੀ ਪੀ ਸੀ ਆਰ 156 ਅਤੇ ਰੈਪਿਡ 23 ਕੀਤੇ ਦੀ ਕੁਲ ਗਿਣਤੀ 179 ਹੋੲੀ