Home Punjabi-News ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕ ਜਲਦ ਵੈਕਸੀਨ ਲਗਵਾਉਣ –ਧਾਲੀਵਾਲ

ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕ ਜਲਦ ਵੈਕਸੀਨ ਲਗਵਾਉਣ –ਧਾਲੀਵਾਲ

ਫਗਵਾੜਾ (ਡਾ ਰਮਨ )
ਫਗਵਾੜਾ ਤੋਂ ਵਿਧਾਇਕ ਸ ਬਲਵਿੰਦਰ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਤਾਂ ਜੋ ਇਸਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਅੱਜ ਇੱਥੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵੈਕਸੀਨੇਸ਼ਨ ਕੈਂਪਾਂ ਦੀ ਸ਼ੁਰੂਆਤ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕਰੋਨਾ ਦੀ ਵੈਕਸੀਨ ਬਿਲਕੁਲ ਮੁਫਤ ਲਗਾਈ ਜਾ ਰਹੀ ਹੈ ਅਤੇ ਹੁਣ ਲੋਕਾਂ ਦੀ ਸਹੂਲਤ ਲਈ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਉਹ ਖੁਦ ਅਤੇ ਉਨਾਂ ਦਾ ਪਰਿਵਾਰ ਵੀ ਵੈਕਸੀਨ ਲਗਵਾ ਚੁੱਕੇ ਹਨ ਅਤੇ ਇਸਦਾ ਸਰੀਰ ਉੱਪਰ ਕਿਸੇ ਤਰ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਜਿਸ ਕਰਕੇ ਲੋਕ ਤੁਰੰਤ ਵੈਕਸੀਨ ਲਗਵਾਉਣ।

ਇਸ ਮੌਕੇ ਸੰਜੀਵ ਬੁੱਗਾ ਪ੍ਰਧਾਨ ਸ਼ਹਿਰੀ ਕਾਂਗਰਸ,ਵਿਨੋਦ ਵਰਮਾਨੀ,ਡਾ.ਰਾਕੇਸ਼ ਅਗਰਵਾਲ,ਜਤਿੰਦਰ ਵਰਮਾਨੀ ਅਤੇ ਸੀਤਾ ਦੇਵੀ ਸਾਬਕਾ ਐਮ.ਸੀ,ਬੋਬੀ ਵੋਹਰਾ,ਸੁਦਰਸ਼ਨ ਬਿਹਲ,ਪ੍ਰੇਮ ਸਰੋਵਾ,ਇੰਸ.ਬਿਕਰਮ ਸਿੰਘ ਅਤੇ ਅਸ਼ੋਕ ਕੁਮਾਰ ਵੀ ਹਾਜ਼ਰ ਸਨ।