Home Punjabi-News ਕਰੋਨਾ ਮਹਾਂਮਾਰੀ ਕਰਕੇ ਅਾਰਥਿਕ ਤੰਗੀ ਦੀ ਮਾਰ ਝੱਲ ਰਹੇ ਬਿਰਧ ਅਾਸ਼ਰਮ ਨੂੰ...

ਕਰੋਨਾ ਮਹਾਂਮਾਰੀ ਕਰਕੇ ਅਾਰਥਿਕ ਤੰਗੀ ਦੀ ਮਾਰ ਝੱਲ ਰਹੇ ਬਿਰਧ ਅਾਸ਼ਰਮ ਨੂੰ ਅੈਨਅਾਰਅਾੲੀ ਵੀਰਾਂ ਦਾ ਸਹਾਰਾ

ਫਗਵਾੜਾ (ਡਾ ਰਮਨ ) ਕਰੋਨਾ ਮਹਾਂਮਾਰੀ ਦੇ ੲਿਸ ਭਿਅਾਨਕ ਸਮੇਂ ਜਿੱਥੇ ਅਾਮ ਮਨੁਖ ਅਾਰਥਿਕ ਮੰਦੀ ਦੀ ਮਾਰ ਹੇਠ ਅਾ ਗਿਅਾ ਹੈ ਓੱਥੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਬਜਟ ਵੀ ਪਹਿਲਾਂ ਦੀ ਤਰਾਂ ਦਾਨ ਨਾ ਮਿਲਨ ਕਰਕੇ ਅਾਰਥਿਕ ਮੰਦੀ ਦਾ ਸ਼ਿਕਾਰ ਹੋ ਗੲੇ ਹਨ।ਕਰੋਨਾ ਕਾਲ ਵਿੱਚ ਅਾਰਥਿਕ ਤੰਗੀ ਭੁਗਤ ਰਹੇ ਗੁਰੂ ਨਾਨਕ ਬਿਰਧ ਅਨਾਥ ਅਪਾਹਜ ਅਤੇ ਨੇਤਰਹੀਣ ਅਾਸ਼ਰਮ ਪਿੰਡ ਸਾਹਨੀ ਦੇ ਪ੍ਬੰਧਕਾਂ ਨੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਅਾਸ਼ਰਮ ਵਿੱਚ 82 ਬਜੂਰਗ,34 ਮੰਦਬੁੱਧੀ ਬੀਬੀਅਾਂ ਅਤੇ 23 ਅਨਾਥ ਬੱਚੇ ਰਹਿ ਰਹੇ ਹਨ ਅਤੇ ਕਰੋਨਾ ਮਹਾਂਮਾਰੀ ਕਰਕੇ ਅਾਸ਼ਰਮ ਵਿੱਚ ਦਾਨੀ ਸੱਜਣਾਂ ਦਾ ਅਾਓੁਣਾ ਬਹੁਤ ਘੱਟ ਗਿਅਾ ਹੈ।ਸਮੇਂ ਸਿਰ ਦਾਨ ਨਾ ਮਿਲਣ ਕਰਕੇ ਜਿੱਥੇ ਅਾਸ਼ਰਮ ਦੇ ਕਰਮਚਾਰੀਅਾਂ ਨੂੰ ਤਨਖਾਹ ਦੇਣੀ ਅਓਖੀ ਹੋ ਜਾਂਦੀ ਹੈ ਓੁੱਥੇ ਬਿਜਲੀ ਦਾ ਬਿੱਲ ਵੀ ਸਮੇਂ ਸਿਰ ਭਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਬਕਾੲਿਅਾ ਬਿਲ ਪੂਰਾ ਜਮਾਂ ਨਾ ਹੋਣ ਕਰਕੇ ਪਾਵਰਕਾਮ ਵਲੋਂ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਸੀ।
ਜਿਸ ਕਰਕੇ ਅਾਸ਼ਰਮ ਵਿੱਚ ਰਹਿ ਰਹੇ ਬੇਸਹਾਰਾ, ਲਾਚਾਰ, ਬਜੂਰਗਾਂ,ਬੱਚਿਅਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ੲਿਸ ਸਬੰਧੀ ਜਾਣਕਾਰੀ ਦਿੰਦਿਅਾ ਸ.ਸੁੱਚਾ ਸਿੰਘ ਕੁਕੋਵਾਲ ਅਤੇ ਦਵਿੰਦਰ ਪਿੰਕੂ ਸਾਹਨੀ ਨੇ ਕਿਹਾ ਕਿ ਅਾਸ਼ਰਮ ਦੇ ਬਕਾੲਿਅਾ ਬਿਜਲੀ ਦੇ ਬਿੱਲ ਸਬੰਧੀ ਲੱਗੀ ਖਬਰ ਪੜਨ ੳੁਪਰੰਤ ੳੁਹਨਾ ਅਾਸ਼ਰਮ ਦਾ ਦੌਰਾ ਕੀਤਾ ਅਤੇ ਅਾਸ਼ਰਮ ਦੇ ਹਾਲਾਤਾ ਬਾਰੇ ਅੈਨ.ਅਾਰ.ਅਾੲੀ ਵੀਰ ਸ.ਗੁਰਦੀਪ ਸਿੰਘ ਅਤੇ ਮਨਜੀਤ ਕਾਹਲੋਂ ਜੀਤਾ ਨੂੰ ਜਾਣੂ ਕਰਵਾੲਿਅਾ। ਜਿਸ ਤੇ ਅੈਨ ਅਾਰ ਅਾੲੀ ਸ.ਗੁਰਦੀਪ ਸਿੰਘ ਅਤੇ ਮਨਜੀਤ ਕਾਹਲੋਂ ਜੀਤਾ ਨੇ ਅਾਸ਼ਰਮ ਵਿੱਚ ਰਹਿ ਰਹੇ 140 ਦੇ ਕਰੀਬ ਬਜੂਰਗਾਂ ਬੀਬੀਅਾਂ ਅਤੇ ਬੱਚਿਅਾਂ ਨੂੰ ਅਾ ਰਹੀ ਭਾਰੀ ਪਰੇਸ਼ਾਨੀ ਨੂੰ ਸਮਝਦੇ ਹੋੲੇ ਅਾਸ਼ਰਮ ਦਾ ਸਾਰਾ ਬਕਾੲਿਅਾ ਬਿੱਲ ਸ.ਸੁੱਚਾ ਸਿੰਘ ਕੂਕੋਵਾਲ ਰਹੀ ਜਮਾਂ ਕਰਵਾ ਦਿੱਤਾ। ਜਿਸ ਨਾਲ ਅਾਸ਼ਰਮ ਵਿੱਚ ਰਹਿ ਰਹੇ ਬਜੂਰਗਾਂ ਅਤੇ ਬੱਚਿਅਾਂ ਨੇ ਖੁਸ਼ੀ ਦਾ ੲਿਜ਼ਹਾਰ ਕਰਦਿਅਾ ਬੇਅੰਤ ਅਸ਼ੀਸਾ ਅਤੇ ਅਸ਼ੀਰਵਾਦ ਦਿੱਤੇ।ੲਿਸ ਮੌਕੇ ਅਾਸ਼ਰਮ ਪ੍ਬੰਧਕਾਂ ਵਲੋਂ ਵੀ ਅਾਸ਼ਰਮ ਦਾ ਬਕਾੲਿਅਾ ਬਿੱਲ ਦਾ ਭੁਗਤਾਨ ਕੀਤੇ ਜਾਣ ਤੇ ਜਿਥੇ ਸ.ਗੁਰਦੀਪ ਸਿੰਘ, ਮਨਜੀਤ ਕਾਹਲੋਂ ਜੀਤਾ, ਸਿੱਖ ਸੇਵਾ ਸੁਸਾੲਿਟੀ ਦਾ ਹਾਰਦਿਕ ਧੰਨਵਾਦ ਕੀਤਾ ਗਿਅਾ ੳੁਥੇ ਅਾਸ ਵੀ ਪ੍ਗਟ ਕੀਤੀ ਕਿ ਸ.ਗੁਰਦੀਪ ਸਿੰਘ ਅਤੇ ਮਨਜੀਤ ਕਾਹਲੋਂ ਜੀਤਾ,ਸ.ਸੁੱਚਾ ਸਿੰਘ ਕੁਕੋਵਾਲ,ਤਰਸੇਮ ਸਿੰਘ ਡਾਂਡੀਅਾ,ਦਵਿੰਦਰ ਪਿੰਕੂ ਸਾਹਨੀ ਅਤੇ ਹੋਰ ਸਾਥੀ ੲਿਸੇ ਤਰਾਂ ਨਾਲ ਅਾਸ਼ਰਮ ਨੂੰ ਸਹਿਯੋਗ ਦਿੰਦੇ ਰਹਿਣਗੇ। ੲਿਸ ਮੌਕੇ ਸੁੱਚਾ ਸਿੰਘ ਕੁਕੋਵਾਲ,ਤਰਸੇਮ ਸਿੰਘ ਡਾਡੀਅਾਂ,ਦਵਿੰਦਰ ਪਿੰਕੂ ਸਾਹਨੀ, ਚੇਅਰਮੈਨ ਰਣਜੀਤ ਸਿੰਘ ਰਾਣਾ,ਪ੍ਧਾਨ ਕਿਰਪਾਲ ਸਿੰਘ ਮਾੲਿਓਪੱਟੀ ,ਹਰਨੇਕ ਸਿੰਘ ਰੋਮੀ ਢਾਬੇ ਵਾਲੇ,ਕਿਰਪਾਲ ਸਿੰਘ ਬਲਾਕੀਪੁਰ,ਸਤਨਾਮ ਸਿੰਘ ਸਾਹਨੀ ,ਪੰਚ ਜਰਨੈਲ ਸਿੰਘ, ਕਿਰਪਾਲ ਸਿੰਘ ਸਾਹਨੀ,ਸਤਨਾਮ ਸਿੰਘ ਨੰਗਲ ਠੰਡਲ,ਸੁਰਜੀਤ ਸਿੰਘ ਸਾਹਨੀ ਅਾਦਿ ਹਾਜਰ ਸਨ।