ਸ੍ਰੀ ਮੁਕਤਸਰ ਸਾਹਿਬ(ਜਸਵਿੰਦਰ ਸਿੰਘ)

ਕਰੋਨਾ ਵਾਇਰਸ ਬਿਮਾਰੀ ਦੌਰਾਨ ਕਈ ਸੰਸਥਾਵਾਂ ਆਪਣਾ ਯੋਗਦਾਨ ਬਹੁਤ ਵੱਧ ਚੱੜ ਕੇ ਪਾਇਆ ਹੈ। ਪਰ ਪਿਛਲੇ ਦਿਨਾਂ ਤੋਂ ਫਰੰਟ ਲਾਇਨ ਤੇ ਡਿਉਟੀ ਕਰ ਰਹੇ ਪੁਲਿਸ ਮੁਲਾਜ਼ਮ ਕਰੋਨਾ ਵਾਇਰਸ ਬਿਮਾਰੀ ਦੇ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਪੁਲਿਸ ਮੁਲਾਜਮਾਂ ਵਾਸਤੇ ਕੇ.ਐਸ.ਸੋਨੀ ਬਾਬਾ ਜੀ ਨੇ 21 ਮੈਡੀਕਲ ਕਿੱਟਾ ਭੇਜੀਆ ਹਨ ਅਤੇ ਅਰਦਾਸ ਕੀਤੀ ਹੈ ਕਿ ਸਾਰੇ ਪੁਲਿਸ ਮੁਲਾਜਮ ਛੇਤੀ ਹੀ ਠੀਕ ਹੋ ਕੇ ਆਪਣੇ ਪਰਿਵਾਰਾ ਅਤੇ ਡਿਊਟੀ ਤੇ ਵਾਪਿਸ ਆ ਸਕਣ। ਐਸ.ਐਸ.ਪੀ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਜੀ ਨੂੰ ਮੈਡੀਕਲ ਕਿੱਟਾ ਦਿੰਦੇ ਹੋਏ ਕੇ.ਐਸ.ਸੋਨੀ ਬਾਬਾ ਜੀ ਅਤੇ ਇਨ੍ਹਾਂ ਦੇ ਨਾਲ ਸ੍ਰੀ ਗੁਰਮੇਲ ਸਿੰਘ ਐਸ.ਪੀ(ਐਚ), ਰਾਜੂ ਗਰੋਵਰ, ਲੱਕੀ ਝਾਂਬ, ਲੱਕੀ ਸੋਨੀ ਹਾਜ਼ਰ ਹਨ।