Home Punjabi-News ਕਰੋਨਾ ਦੇ ਸ਼ਕੀ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਹਲਕਾ...

ਕਰੋਨਾ ਦੇ ਸ਼ਕੀ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਹਲਕਾ ਵਿਧਾਇਕ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਕੀਤਾ ਭਗਤਪੁਰਾ ੲਿਲਾਕੇ ਦਾ ਦੋਰਾ

ਫਗਵਾੜਾ ( ਡਾ ਰਮਨ ) ਅੱਜ਼ ਜਿੱਥੇ ਸਮੁੱਚੇ ਦੇਸ਼ ਅੰਦਰ ਕਰੋਨਾ ਦੀ ਲਹਿਰ ਚੱਲ ਰਹੀ ਹੈ ਉੱਥੇ ਹੀ ੲਿਸ ਭਿਆਨਕ ਬਿਮਾਰੀ ਦੀਆ ਕੲੀ ਪਾਸਿਆ ਤੋਂ ਅਕਸਰ ਖਬਰਾਂ ਵੇਖਣ ਨੂੰ ਮਿਲ ਰਹੀਆ ਹਨ ਇਸੇ ਤਰ੍ਹਾਂ ਹੀ ਫਗਵਾੜਾ ਦੇ ੲਿਲਾਕਾ ਭਗਤਪੁਰਾ ਜਿਸ ਨੂੰ ਕੀ ਕੰਟੋਨਮੈਟ ਜੋਨ ਘੋਸ਼ਿਤ ਕੀਤਾ ਗਿਆ ਹੈ ਵਿਖੇ ਕਰੋਨਾ ਦੇ ਸ਼ਕੀ ਮਰੀਜ਼ਾਂ ਦੇ ਕੲੀ ਮਾਮਲੇ ਸਾਹਮਣੇ ਆਉਣ ਤੋਂ ਬਾਅਦ ੲਿਲਾਕੇ ਦੀਆ ਕੲੀ ਗਲੀਆ ਬੈਰੀਕੇਟ ਲਗਾ ਸੀਲ ਕਰ ਦਿੱਤੀਆ ਗਈਆਂ ਹਨ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਲਿਸ ਪ੍ਰਸ਼ਾਸਨ ਨਾਲ ੲਿਲਾਕੇ ਦਾ ਦੋਰਾ ਕੀਤਾ ੲਿਸ ਮੌਕੇ ਉਨ੍ਹਾਂ ਨਾਲ ਅੈਸ ਡੀ ਐਮ ਫਗਵਾੜਾ ਸ਼ਾੲਿਰੀ ਮਲਹੋਤਰਾ , ਅੈਸ ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ , ਡੀ ਅੈਸ ਪੀ ਪ੍ਰਮਜੀਤ ਸਿੰਘ , ਅੈਸ ਐਚ ਓ ਸਤਨਾਮਪੁਰਾ ਸੁਰਜੀਤ ਸਿੰਘ ਪਤੱੜ , ਟਰੈਫਿਕ ਇੰਚਾਰਜ ਅਮਨ ਦਵੇਸ਼ , ਪੀ ਸੀ ਆਰ ਇੰਚਾਰਜ ਸ਼ਵਿੰਦਰ ਸਿੰਘ ਭੱਟੀ , ਡਾ ਨਰੇਸ਼ ਕੁੰਦਰਾ ਨੋਡਲ ਅਫ਼ਸਰ (ਕੋਵਿਡ 19) ਡਾ ਅਕੁੰਸ਼ ਅਗਰਵਾਲ , ਸੈਨਟਰੀ ਇੰਸਪੈਕਟਰ ਮਲਕੀਤ ਸਿੰਘ , ਅਜਮੇਰ ਸਿੰਘ , ਸੈਕਟਰੀ ਪ੍ਰਦੀਪ ਦੋਦਰਿਆ , ਸਮਾਜ ਸੇਵੀ ਡਾ ਰਮਨ ਸ਼ਰਮਾ , ਕਾਂਗਰਸ ਆਗੂ ਸੰਜੀਵ ਸ਼ਰਮਾ ਟੀਟੂੰ , ਪਵਿੱਤਰ ਸਿੰਘ , ਗੁਰਦਿਆਲ ਸਿੰਘ , ਰਾਜ ਕੁਮਾਰ , ਆਦਿ ਮੌਜੂਦ ਸਨ ੲਿਸ ਮੌਕੇ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਚੇ ੲਿਲਾਕੇ ਦੀਆ ਗਲੀਆ ਦਾ ਜਾੲਿਜ਼ਾ ਲੈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਕੋੲੀ ਵੀ ਸਰਕਾਰੀ ਨਿਯਮਾਂ ਦੀ ਉਲੰਘਣਾ ਨਾ ਕਰੇ ਅਤੇ ਸਰਕਾਰ ਵਲੋਂ ਦਿੱਤੀਆ ਹਿਦਾਇਤਾਂ ਦੀ ਪਾਲਣਾ ਕਰਨ ਉਨ੍ਹਾਂ ੲਿਲਾਕੇ ਦੇ ਸਮੂਹ ਲੋਕਾ ਨੂੰ ਅਗਾਹ ਕੀਤਾ ਕਿ ਕਰੋਨਾ ਦੇ ਕੇਸਾ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਤੋਂ ਬਚਣ ਲਈ ਹਰ ਵਿਅਕਤੀ ਸਾਵਧਾਨੀਆਂ ਦੀ ਪਾਲਣਾ ਕਰੇ ਉਨ੍ਹਾਂ ਕਿਹਾ ਕਿ ਕੋਵਿਡ 19 ਦੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਬਚਣ ਲਈ ਜੋ ਵੀ ਸਾਵਧਾਨੀਆਂ ਹਨ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਲਗਾਇਆ ਜਾਵੇ ਅਤੇ ਸੋਸ਼ਲ ਡਿਸਟੈਨਸਿੰਗ ਦੀ ਪਾਲਣਾ ਕਰਨ ਦੇ ਨਾਲ-ਨਾਲ ਬਾਰ ਬਾਰ ਹੱਥਾ ਨੂੰ ਸਾਬਣ ਨਾਲ ਧੋਇਆ ਜਾਵੇ ਉਨ੍ਹਾਂ ਕਿਹਾ ਕਿ ੲਿਨ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਕੇ ਕਰੋਨਾ ਤੋਂ ਬਚਿਆ ਜਾ ਸਕਦਾ ਹੈ