ਟੀਕਾਕਰਨ ਪ੍ਰੋਗਰਾਮ ਦੇ ਜਿਹੜੇ ਟਾਰਗੇਟ ਫਿਕਸ ਹਨ ਉਨ੍ਹਾਂ ਨੂੰ ਸਮੇ ਸਿਰ ਪੂਰਾ ਕੀਤਾ ਜਾਵੇ : ਜ਼ਿਲ੍ਹਾ ਟੀਕਾਕਰਨ ਅਫ਼ਸਰ ਫਗਵਾੜਾ (ਡਾ ਰਮਨ )ਕੋਰੋਨਾ ਦੇ ਮੱਦੇਨਜ਼ਰ ਕੰਮ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਨਾ ਕੀਤੀ ਜਾਵੇ। ਇਹ ਸ਼ਬਦ ਸਿਵਲ ਸਰਜਨ ਡਾ.ਜਸਮੀਤ ਬਾਵਾ ਨੇ ਬੀ.ਈ.ਈਜ ਅਤੇ ਐਲ.ਐਚ.ਵੀਜ ਦੀ ਮਹੀਨਾਵਾਰ ਬੈਠਕ ਦੇ ਆਯੋਜਨ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਕੋਰੋਨਾ ਦੇ ਨਾਲ ਨਾਲ ਬਾਕੀ ਸਿਹਤ ਪ੍ਰੋਗਰਾਮਾਂ ਬਾਰੇ ਵੀ ਟੀਮ ਵਰਕ ਵਜੋਂ ਕੰਮ ਕੀਤਾ ਜਾਏ ਤੇ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਫਤਿਹ ਨੂੰ ਸਫਲ ਕੀਤਾ ਜਾਏ। ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਅਰਬਨ ਏਰੀਏ ਤੇ ਹਾਈ ਰਿਸਕ ਏਰੀਏ ਦੇ ਹਾਊਸ ਟੂ ਹਾਊਸ ਸਰਵੇ ਨੂੰ ਜਲਦ ਤੋ ਜਲਦ ਕੰਪਲੀਟ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਸਰਵੇ ਦੌਰਾਨ ਕੋਵਿਡ ਦੇ ਲੱਛਣ ਵਾਲੇ ਮਰੀਜਾਂ, ਸ਼ੂਗਰ, ਬੀ.ਪੀ. ਜਾ ਹੋਰ ਕੋਈ ਗੰਭੀਰ ਬਿਮਾਰੀ (ਕੋਮੋਰਬਿਡ ਕੰਡੀਸ਼ਨ ) ਵਾਲੇ ਵਿਅਕਤੀਆਂ ਦੇ ਕੋਵਿਡ ਦੇ ਟੈਸਟ ਕਰਾਏ ਜਾਣ। ਇਸ ਮੋਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ ਤੇ ਡੀ.ਪੀ.ਐਮ ਡਾ.ਸੁਖਵਿੰਦਰ ਕੌਰ ਵੀ ਹਾਜਰ ਸਨ।
ਜਿਲ੍ਹਾਂ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਟੀਕਾਕਰਨ ਪ੍ਰੋਗਰਾਮ ਹਾਊਸ ਟੂ ਹਾਊਸ ਸਰਵੇ , ਚਾਈਲਡ ਡੋਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ । ਉਹਨਾਂ ਕਿਹਾ ਕਿ ਬੱਚਿਆ ਦਾ ਸੰਪੂਰਨ ਟੀਕਾਕਰਨ ਸੁਨਿਸ਼ਚੀਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਦੇ ਜਿਹੜੇ ਟਾਰਗੇਟ ਫਿਕਸ ਹਨ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਏ।
ਜਿਲ੍ਹਾ ਟੀ.ਬੀ.ਕਲੀਨਿਕ ਦੇ ਕੰਨਸਲਟੈਂਟ ਡਾ.ਕਿਦਰਪਾਲ ਬੰਗੜ ਨੇ ਕਿਹਾ ਕਿ ਫੀਲਡ ਵਿੱਚ ਵਿੱਚ ਟੀ.ਬੀ. ਦੀ ਬਿਮਾਰੀ ਦੇ ਲੱਛਣਾ ਤੇ ਉਸ ਤੋਂ ਬਚਾਅ ਲਈ ਵੱਧ ਤੋ ਵੱਧ ਜਾਗਰੂਕਤਾ ਕੀਤੀ ਜਾਏ। ਉਹਨਾਂ ਦੱਸਿਆ ਕਿ 2 ਹਫਤੇ ਤੋ ਜਿਆਦਾ ਖਾਂਸੀ, ਬੁਖਾਰ, ਕਮਜ਼ੋਰੀ,ਭੁੱਖ ਨਾ ਲੱਗਣਾ ਟੀ.ਬੀ. ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ।