Home Punjabi-News ਕਰੋਨਾ ਦੇ ਨਾਲ ਨਾਲ ਅੰਤ ਦੀ ਗਰਮੀ ਤੋਂ ਵੀ ਖੂਦ ਦਾ ਬਚਾਅ...

ਕਰੋਨਾ ਦੇ ਨਾਲ ਨਾਲ ਅੰਤ ਦੀ ਗਰਮੀ ਤੋਂ ਵੀ ਖੂਦ ਦਾ ਬਚਾਅ ਰੱਖਣ ਲੋਕ ਸਿਵਲ ਸਰਜਨ ਕਪੂਰਥਲਾ

ਫਗਵਾੜਾ (ਡਾ ਰਮਨ) ੲਿੱਕ ਪਾਸੇ ਕਰੋਨਾ ਦਾ ਕਹਿਰ ਤੇ ਦੂਜੇ ਪਾਸੇ ਅੰਤ ਦੀ ਗਰਮੀ ੲਿਨ੍ਹਾਂ ਦੋਹਾ ਤੋਂ ਬਚਾਅ ਲਈ ਸਿਹਤ ਸੰਭਾਲ ਜ਼ਰੂਰੀ ਹੈ ੲਿਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਨੇ ਵੱਧ ਰਹੀ ਗਰਮੀ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਗਰਮੀ ਦੀ ਤੇਜ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਨਾਲ ਹੀ ਡੀਹਾਈਡ੍ਰੈਸਨ , ਹੀਟ ਸਟ੍ਰੋਕ , ਬੁਖਾਰ , ਸਿਰਦਰਦ , ਉੱਲਟੀ ਡਾਇਰੀਆ ਅਤੇ ਹੋਰ ਬਹੁਤ ਸਾਰੀਆਂ ਸਮਸਿਆਵਾਂ ਹੋ ਸਕਦੀਆ ਹਨ ਉਨ੍ਹਾਂ ਲੋਕਾਂ ਖ਼ਾਸ ਕਰ ਬਜ਼ੁਰਗਾ ,ਬਚਿੱਆ , ਗਰਭਵਤੀ ਮਹਿਲਾਵਾਂ ਅਤੇ ਜੋ ਪਹਿਲਾ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਤ ਹਨ ਨੂੰ ੲਿਸ ਮੋਸਮ ਵਿੱਚ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਡਾ ਜਸਮੀਤ ਕੌਰ ਬਾਵਾ ਨੇ ਕਿਹਾ ਕਿ ਲੋਕ ਅਜਿਹਿਆ ਅਫਵਾਹਾਂ ਤੋਂ ਧਾਰਨਾਵਾਂ ਤੋਂ ਵੀ ਬਚਣ ਕੀ ਵੱਧ ਰਹੀ ਗਰਮੀ ਨਾਲ ਕਰੋਨਾ ਦਾ ਵਾਇਰਸ ਮਰੇਗਾ ਉਨ੍ਹਾਂ ਕਿਹਾ ਕਿ ੲਿਹ ਨਵਾਂ ਵਾਇਰਸ ਹੈ ਤੇ ੲਿਸ ਦੇ ਗਰਮੀ ਵਿੱਚ ਖ਼ਤਮ ਹੋਣ ਬਾਰੇ ਕੁਝ ਸੱਪਸ਼ਟ ਨਹੀ ਹੈ ਉਨ੍ਹਾਂ ਕਿਹਾ ਕਿ ਲੋਕ ੲਿੱਕ ਤਾ ਲੂ ਤੋਂ ਬਚਾਅ ਤੇ ਦੂਸਰਾ ਕਰੋਨਾ ਦੇ ਚੱਲਦਿਆਂ ਘੱਟ ਤੋਂ ਘੱਟ ਬਾਹਰ ਨਿਕਲਣ ਸੋਸਲ ਡਿਸਟੈਨਸਿੰਗ ਦੀ ਪਾਲਣਾ ਕਰਨ , ਬਾਰ ਬਾਰ ਹੱਥ ਧੋਣ , ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਉਨ੍ਹਾਂ ਕਿਹਾ ਕਿ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ , ਲੱਸੀ , ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ, ਬਾਹਰ ਜਾਣ ਤੋਂ ਪਹਿਲਾ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ , ਸੰਤੁਲਿਤ ਤੇ ਘਰ ਦਾ ਬਣਿਆ ਭੋਜਨ ਲਿਆ ਜਾਵੇ , ਧੁੱਪ ਵਿੱਚ ਬਾਹਰ ਜਾਣ ਤੋਂ ਗ਼ੁਰੇਜ਼ ਕੀਤਾ ਜਾਵੇ , ਆਸ ਪਾਸ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤਾ ਹੀ ਲੂ ਤੋਂ ਬਚਿਆ ਜਾ ਸਕਦਾ ਹੈ ਬਾਹਰ ਦਾ ਜੰਕ ਫੂਡ ਤਲਿਆ ਖਾਣਾ ਨਾ ਖਾਇਆ ਜਾਵੇ ਸਰੀਰ ਨੂੰ ਬਿਨਾ ਢੱਕੇ ਬਾਹਰ ਨਾ ਨਿਕਲਿਆ ਜਾਵੇ ਕੋਲਡਡਰਿੰਕਸ ਪੀਣ ਤੋਂ ਗ਼ੁਰੇਜ਼ ਕੀਤਾ ਜਾਵੇ ਭੱਖਦੀ ਦੁਪਹਿਰ12 ਤੋਂ 3 ਵਜੇ ਤੱਕ ਬਾਹਰ ਨਿਕਲਣ ਤੋਂ ਬਚਿਆ ਜਾਵੇ ਡਾ ਜਸਮੀਤ ਕੌਰ ਬਾਵਾ ਨੇ ਕਿਹਾ ਕਿ ਸਾਵਧਾਨੀ ਤੇ ਜਾਗਰੂਕਤਾ ਹੀਟ ਵੇਵ ਤੇ ਕਰੋਨਾ ਦੇ ਪ੍ਰਕੋਪ ਤੋਂ ਬਚਣ ਵਿੱਚ ਸਹਾਈ ਸਿੱਧ ਹੋ ਸਕਦੀ ਹੈ ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ ਮੋਹਣਪ੍ਰੀਤ ਸਿੰਘ ਨੇ ਲੋਕਾਂ ਨੂੰ ੲਿਸ ਮੋਸਮ ਵਿੱਚ ਖੂਦ ਨੂੰ ਹਾਈਡ੍ਹੈਟ (ਸਰੀਰ ਵਿੱਚ ਪਾਣੀ ਦੀ ਕਮੀ ਤੋ ਬਚਾ )ਰੱਖਣ ਦੀ ਸਲਾਹ ਦਿੱਤੀ ਉਨ੍ਹਾਂ ਕਿਹਾ ਕਿ ੲਿਸ ਮੋਸਮ ਵਿੱਚ ਥਕਾਵਟ , ਚੱਕਰ ਆਉਣਾ , ਮਾਸਪੇਸ਼ੀਆਂ ਵਿੱਚ ਦਰਦ , ਬੁਖਾਰ , ਉੱਲਟੀਆ , ਦਿਲ ਦੀ ਧੜਕਣ, ਤੇਜ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਉਨ੍ਹਾਂ ਲੋਕਾਂ ਨੂੰ ਸ਼ੈਲਫ਼ ਮੈਡੀਕੈਸਨ ਤੋਂ ਬਚਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ