(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)

ਸ਼ਾਹਕੋਟ, ਮਲਸੀਆਂ1 ਅਪ੍ਰੈਲ(ਸਾਹਬੀ ਦਾਸੀਕੇ)ਪੀ ਐਸ ਪੀ ਸੀ ਐਲ ਬਿਜਲੀ ਵਿਭਾਗ ਦੇ ਐਸ ਡੀ ਸ਼ਾਹਕੋਟ ਦੀ ਅਗਵਾਈ ਹੇਠ ਮੀਡੀਆ ਨਾਲ ਵਿਸੇਸ਼ ਗੱਲਬਾਤ ਕਰਦਿਆਂ ਪੀ ਐਸ ਪੀ ਸੀ ਐਲ ਬਿਜਲੀ ਵਿਭਾਗ ਦੇ ਮੁਲਾਜ਼ਮ ਆਪਣੀਆਂ ਸੇਵਾਵਾਂ ਦਿਨ-ਰਾਤ ਤਨਦੇਹੀ ਨਾਲ ਨਿਭਾ ਰਹੇ ਹਨ।ਜੇ.ਈ.ਰੁਪਿੰਦਰ ਸਿੰਘ ਪੀ ਐਸ ਪੀ ਸੀ ਐਲ ਸ਼ਾਹਕੋਟ ਨੇ ਦੱਸਿਆ ਕਿ ਜਿਸ ਦੇਸ਼ ਭਰ ਵਿੱਚ ਕਰੋਨਾ ਦੀ ਦਹਿਸ਼ਤ ਮੱਚੀ ਹੋਈ ਹੈ। ਇਸ ਬਿਮਾਰੀ ਤੋ ਬਚਣ ਲਈ ਲੋਕ ਘਰਾਂ ਦੇ ਵਿਚ ਬੰਦ ਹੋਕੇ ਰੇਹ ਗਏ ਹਨ।ਪਰ ਬਿਜਲੀ ਵਿਭਾਗ ਦੇ ਮੁਲਾਜ਼ਮ ਲੋਕਾਂ ਨੂੰ ਵਧੀਆ ਸਪਲਾਈ ਦੇਣ ਲਈ ਦਿਨ-ਰਾਤ ਡਿਉਟੀ ਤੇ ਤੈਨਾਤ ਜੇ ਈ, ਹਰਪਾਲ ਸਿੰਘ, ਜੋਗਿੰਦਰ ਪਾਲ ਡਰਾਇਵਰ, ਸੱਤਪਾਲ, ਸ਼ਕਤੀ,ਗਾਗਾ, ਰਕੇਸ਼,ਹਨ।ਇਸੇ ਤਹਿਤ ਸ਼ਾਹਕੋਟ ਦੇ ਫੀਟਰ ਦਾਣਾ ਮੰਡੀ ਅਰਬਨ ਜੇਹੜਾ ਰਾਤੀ 11 ਵੱਜੇ ਖਰਾਬ ਹੋ ਗਿਆ ਸੀ।ਇਸ ਫੀਟਰ ਦੀ ਸਪਲਾਈ ਸਵੇਰੇ ਬਾਕੀ ਫੀਟਰਾ ਨੂੰ ਬੰਦ ਕਰਕੇ ਸਵੇਰੇ ਪੰਜ ਵਜੇ ਚਾਲੂ ਕਰ ਦਿੱਤਾ ਸੀ।ਮੇਨ ਹਾਈਵੇ ਰੇਲਵੇ ਕਿਰੋਸਗ ਦੇ ਕੋਲ 11 ਕੇ ਬੀ ਕੇਵਲ ਖਰਲ ਹੋ ਗਈ ਸੀ।ਉਸ ਨੂੰ ਸਾਡੇ ਮੁਲਾਜ਼ਮ ਪੂਰੀ ਤਨਦੇਹੀ ਨਾਲ ਠੀਕ ਕਰਨ ਲਗੇ ਹੋਏ ਹਾ ਜਿਸ ਨਾਲ ਥੋੜੇ ਸਮੇਂ ਵਿੱਚ ਹੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮਾਂ ਦਾ ਅਸੀਂ ਧੰਨਵਾਦ ਕਰਦੇ ਹਾਂ।ਜੇਹੜੇ ਇਸ ਦਹਿਸ਼ਤ ਭਰੇ ਮਾਹੌਲ ਵਿੱਚ ਬੇਖੌਫ ਹੋਕੇ ਤਨਦੇਹੀ ਨਾਲ ਸੇਵਾ ਕਰ ਰਹੇ ਹਨ।