ਗੜ੍ਹਸ਼ੰਕਰ,30 ਮਾਰਚ (ਫੂਲਾ ਰਾਮ ਬੀਰਮਪੁਰ) ਹੁਸ਼ਿਆਰਪੁਰ  ਜਿਲੇ ਚ ਪੈਦੇ ਬਲਾਕ ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ(62) ਨੂੰ ਕਰੋਨਾ ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਭਰਤੀ ਕਰਵਾਇਆ ਗਿਆ ਸੀ। ਇੱਥੇ ਉਸਦੀ ਹਾਲਤ ਨੂੰ ਵੇਖਦੇ ਹੋਏ ਸਰਕਾਰੀ ਮੈਡੀਕਲ ਕਾਲਜ ਅਮ੍ਰਿਤਸਰ ਭੇਜ ਦਿੱਤਾ ਗਿਆ ਸੀ। ਐਤਵਾਰ ਦੇਰ ਰਾਤ ਉਸਦੀ ਮੌਤ ਹੋ ਗਈ ਜਿਸ ਨਾਲ ਪੰਜਾਬ ਵਿੱਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੋ ਹੋ ਗਈ। ਹਰਭਜਨ ਸਿੰਘ ਪਹਿਲੇ ਮ੍ਰਿਤਕ ਬਲਦੇਵ ਸਿੰਘ ਪਿੰਡ ਪਠਲਾਵਾ ਦਾ ਨਜ਼ਦੀਕੀ ਸੀ। ਇਸ ਮੌਤ ਨਾਲ ਪੰਜਾਬ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਕਰੋਨਾ ਦਾ ਕੋਈ ਕੇਸ ਨਾ ਆਉਣ ਕਾਰਨ  ਰਾਹਤ ਮਹਿਸੂਸ ਕਰ ਰਹੇ ਪੰਜਾਬ ਖਾਸਕਰ ਗੜ੍ਹਸੰਕਰ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।ਦੱਸਣਯੋਗ ਹੈ ਕਿ ਹਰਭਜਨ ਸਿੰਘ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਪ੍ਰੀਤ ਸਿੰਘ, ਨੂੰਹ ਗੁਰਪ੍ਰੀਤ ਕੌਰ ਵੀ ਕਰੋਨਾਗ੍ਰਸਤ ਪਾਏ ਗਏ ਹਨ ਜੋ ਹੁਸ਼ਿਆਰਪੁਰ ਆਈਸੋਲੇਸ਼ਨ ਵਾਰਡ ਵਿਚ ਜੇਰੇ ਇਲਾਜ ਹਨ।