ਨਕੋਦਰ ( ਟੋਨੀ ਸਿਡਾਨਾ ) ਇਕ ਪਾਸੇ ਕਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਦੁਸਰੇ ਪਾਸੇ ਸੂਬੇ ਅੰਦਰ ਵੱਧਦੀ ਜਾ ਰਹੀ ਬੇਰੁਜ਼ਗਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਰੋਜ ਨਵੇਂ ਫਰਮਾਨਾ ਨੇ ਆਮ ਲੋਕਾਂ ਦੀ ਜਿੰਦਗੀ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਜਲੰਧਰ ਦਿਹਾਤੀ ਦੱਖਣੀ ਦੇ ਵਾਇਸ ਪ੍ਰਧਾਨ ਅਜੈ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ,ਦੁਕਾਨਦਾਰਾਂ ਅਤੇ ਆਮ ਲੋਕਾਂ ਨਾਲ ਵਾਦੇ ਤਾ ਬਹੁਤ ਵੱਡੇ ਵੱਡੇ ਕੀਤੇ ਗਏ ਪਰ ਅਸਲੀਅਤ ਵਿੱਚ ਇਹ ਸਾਰੇ ਵਾਦੇ ਆਮ ਲੋਕਾਂ ਨਾਲ ਸਿਰਫ ਤੇ ਸਿਰਫ ਕੋਝਾ ਮਜ਼ਾਕ ਹਨ ਛੋਟੇ ਦੁਕਾਨਦਾਰਾਂ,ਵਪਾਰੀਆਂ ਅਤੇ ਆਮ ਲੋਕਾਂ ਨੂੰ ਅਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਮੰਤਰੀ ਸੁੱਤੇ ਪਏ ਹਨ ਕੇਂਦਰ ਸਰਕਾਰ ਵੱਲੋਂ ਲੋਕਾਂ ਲਈ ਭੇਜਿਆ ਗਿਆ ਰਾਸ਼ਨ ਦੇਣ ਦੀ ਗੱਲ ਹੋਵੇ, ਜਹਰਿਲੀ ਸ਼ਰਾਬ ਨਾਲ ਗਰੀਬ ਲੋਕਾਂ ਦੀਆਂ ਮੌਤਾਂ ਦੀ ਗੱਲ ਹੋਵੇ ਚਾਹੇ ਸਾਧੂ ਸਿੰਘ ਧਰਮਸੌਤ ਵੱਲੋਂ ਜਰੂਰਤ ਮੰਦ ਬੱਚੀਆ ਦੇ ਵਜੀਫੀਆ ਦੇ ਪੈਸੇ ਦਾ ਘਪਲਾ ਸਭ ਦੇ ਸਾਹਮਣੇ ਹੈ ਉਹਨਾਂ ਜਰੂਰਤ ਮੰਦ ਬੱਚੀਆ ਤੱਕ ਨਾ ਪਹੁੰਚ ਕੇ ਮੰਤਰੀਆ ਅਤੇ ਉਹਨਾਂ ਦੇ ਚਹੇਤਿਆਂ ਤੱਕ ਪਹੁੰਚ ਰਿਹਾ ਹੈ ਪਰ ਸਰਕਾਰ ਸਿਰਫ ਉਹਨਾਂ ਭ੍ਰਿਸ਼ਟਾਚਾਰ ਕਰਨ ਵਾਲੀਆਂ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਲਈ ਭੇਜੇ ਗਏ ਇਕ ਇਕ ਪੈਸੇ ਅਤੇ ਰਾਸ਼ਨ ਦਾ ਕੈਪਟਨ ਅਮਰਿੰਦਰ ਸਿੰਘ ਦੀ ਸੁੱਤੀ ਹੋਈ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ ਮਾਧਿਅਮ ਵਰਗ ਦੁਕਾਨਦਾਰ, ਵਪਾਰੀ ਅਤੇ ਆਮ ਲੋਕਾਂ ਦਾ ਕਾਰੋਬਾਰ ਖਤਮ ਹੋ ਚੁੱਕਾ ਹੈ ਘਰ ਚਲਾਉਣ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਤੁਰੰਤ ਲੋਕਾਂ ਦੀਆ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਬਿੱਲ ਮਾਫ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਇਸ ਔਖੀ ਘੜੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਲਈ ਅਪਣੀਆਂ ਅੱਧੀਆਂ ਤਨਖਾਹਾਂ ਨੂੰ ਸਰਕਾਰੀ ਖਜਾਨੇ ਵਿੱਚ ਦੇਣਾ ਚਾਹੀਦਾ ਹੈ ਅਤੇ ਸਰਕਾਰੀ ਸੁੱਖ ਸੁਬਧਾਵਾ ਨੂੰ ਤਿਆਗ ਕੇ ਸੂਬੇ ਦੇ ਲੋਕਾਂ ਲਈ ਅਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਸਰਕਾਰਾਂ ਵਿੱਚ ਵਿਸ਼ਵਾਸ ਬਣ ਸਕੇ। ਇਥੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਾਧੂ ਸਿੰਘ ਧਰਮਸੌਤ ਦੀ ਵਾਰੇ ਉਚ ਪੱਧਰੀ ਜਾਂਚ ਕਰਾਉਣੀ ਚਾਹੀਦੀ ਹੈ